ਬਰਲਿਨ

ਇਕ ਨਵੇਂ ਅਧਿਐਨ ਤੋਂ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਲੋਕ ਅਜੀਬੋ-ਗਰੀਬ ਢੰਗਾਂ ਨਾਲ ਖੁਸ਼ੀ ਮਨਾਉਣ ਦੇ ਚੱਕਰ ‘ਚ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਅਧਿਐਨ ‘ਚ ਦੱਸਿਆ ਗਿਆ ਕਿ ਜਰਮਨ ‘ਚ ਹਰ ਸਾਲ 100 ਮਰਦ ਹੱਥਰਸੀ ਕਰਕੇ-ਕਰਦੇ ਹੀ ਮਰ ਜਾਂਦੇ ਹਨ । ਅਜਿਹਾ ਹੀ ਇਕ ਵਿਅਕਤੀ ਜਰਮਨੀ ਦੇ ਹੌਲ ਸ਼ਹਿਰ ‘ਚ ਮਰਿਆ ਮਿਲਿਆ, ਜਿਸ ਨੇ ਬਿਜਲੀ ਦੇ ਕਰੰਟ ਦੇ ਜ਼ਰੀਏ ਆਪਣੇ ਸਰੀਰ ਵਿਚ ਕਾਮ ਉਤੇਜਨਾ ਪੈਦਾ ਕਰਨ ਲਈ ਕ੍ਰਿਸਮਸ ਟ੍ਰੀ ਦੀਆਂ ਲਾਈਟਾਂ ਦਾ ਕੁਨੈਕਸ਼ਨ ਆਪਣੇ ਸਰੀਰ ਦੇ ਅੰਗਾਂ ਨਾਲ ਜੋੜਿਆ ਹੋਇਆ ਸੀ। ਕਾਮ ਉਤੇਜਨਾ ਪੈਦਾ ਕਰਨ ਦੀ ਇੱਛਾ ‘ਚ ਹੋਈਆਂ ਮੌਤਾਂ ਦੀ ਵਜ੍ਹਾ ਦੱਸਦਿਆਂ ਫੋਰੈਂਸਿਕ ਪ੍ਰੀਖਕ ਹਰਾਲਡ ਫੌਬ ਨੇ ਕਿਹਾ ਕਿ ਅਜਿਹੇ ਲੋਕ ਹੁਣ ਸਰੀਰ ਵਿਚ ਆਕਸੀਜਨ ਦੀ ਘਾਟ ਪੈਦਾ ਕਰ ਕੇ ਚਰਮ ਕਾਮ ਉਤੇਜਨਾ ਦਾ ਆਨੰਦ ਲੈਣ ਦੇ ਸੁਪਨੇ ਦੇਖਦੇ ਹਨ। ਉਨ੍ਹਾਂ ਦੱਸਿਆ ਕਿ ਜਰਮਨੀ ਵਿਚ ਹਰ ਸਾਲ ਜੋਖ਼ਮ ਭਰੀਆਂ ਹੱਥਰਸੀ ਪ੍ਰਕਿਰਿਆਵਾਂ ਕਾਰਨ 80 ਤੋਂ 100 ਤਕ ਮਰਦ ਮੌਤ ਦਾ ਸ਼ਿਕਾਰ ਹੁੰਦੇ ਹਨ । ਅਧਿਐਨ ਤੋਂ ਇਹ ਖੁਲਾਸਾ ਵੀ ਹੋਇਆ ਕਿ ਜਰਮਨ ਦੀ ਹਰੇਕ 10 ਲੱਖ ਆਬਾਦੀ ‘ਚ ਹਰ ਸਾਲ ਇਕ ਜਾਂ ਦੋ ਮੌਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਸੈਕਸ ਕਿਰਿਆ ਨੂੰ ਜ਼ਿਆਦਾ ਉਤੇਜਨਾ ਭਰਪੂਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਯੰਤਰ ਜਾਂ ਜੁਗਾੜ ਇਸਤੇਮਾਲ ਕੀਤੇ ਜਾਂਦੇ ਹਨ । ਇਕ ਮਾਮਲੇ ਵਿਚ ਤਾਂ ਇਕ ਵਿਅਕਤੀ ਦੀ ਆਪਣੇ ਘਰ ਦੇ ਤਹਿਖਾਨੇ ਵਿਚ ਸਾਹ ਘੁੱਟ ਹੋਣ ਨਾਲ ਉਦੋਂ ਮੌਤ ਹੋ ਗਈ, ਜਦੋਂ ਉਸ ਨੇ ਆਪਣੇ ਸਰੀਰ ਅਤੇ ਧੌਣ ਨੂੰ ਜ਼ੰਜੀਰਾਂ ਨਾਲ ਜਕੜਨ ਦੀ ਕੋਸ਼ਿਸ਼ ਕੀਤੀ। ਜਰਮਨ ਟੈਬਲਾਇਡ ਪੱਤਰਕਾਰ ‘ਬਿਲਡ’ ਅਨੁਸਾਰ ਇਸ ਆਦਮੀ ਦੇ ਕਮਰੇ ਵਿਚ ਪੋਰਨੋਗ੍ਰਾਫੀ ਵੀ ਮੌਜੂਦ ਸੀ ਤੇ ਜਾਂਚਕਾਰਾਂ ਦਾ ਅਨੁਮਾਨ ਹੈ ਕਿ ਉਹ ਕਾਮ ਉਤੇਜਨਾ ਹਾਸਲ ਕਰਨ ਦੇ ਚੱਕਰ ਵਿਚ ਹੀ ਮੌਤ ਦੇ ਮੂੰਹ ‘ਚ ਚਲਾ ਗਿਆ । ਹੌਬ ਨੇ ਦੱਸਿਆ ਕਿ ਅਜਿਹੇ ਕਈ ਮਾਮਲੇ ਖਬਰਾਂ ‘ਚ ਨਹੀਂ ਆਉਂਦੇ, ਜਦਕਿ ਇਨ੍ਹਾਂ ਮਾਮਲਿਆਂ ਦੀ ਗਿਣਤੀ ਅਸਲੀ ਨਾਲੋਂ ਕਿਤੇ ਜ਼ਿਆਦਾ ਹੈ। ਇਸ ਤਰ੍ਹਾਂ ਮੌਤ ਦੇ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰ ਅਕਸਰ ਸ਼ਰਮਿੰਦਗੀ ਤੋਂ ਬਚਣ ਲਈ ਇਨ੍ਹਾਂ ਮਾਮਲਿਆਂ ਦੀ ਪੁਲਸ ਕੋਲ ਰਿਪੋਰਟ ਨਹੀਂ ਲਿਖਵਾਉਂਦੇ। ਹੈਮਬਰਗ ਸ਼ਹਿਰ ਦੀ ‘ਲੀਗਲ ਮੈਡੀਸਨ’ ਨਾਮੀ ਸੰਸਥਾ ਨੇ ਹੀ 1983 ਤੋਂ 2003 ਤਕ ਹੋਈਆਂ ਅਜਿਹੀਆਂ 40 ਮੌਤਾਂ ਦਾ ਰਿਕਾਰਡ ਤਿਆਰ ਕੀਤਾ ਸੀ ਤੇ ਇਨ੍ਹਾਂ ਮ੍ਰਿਤਕਾਂ ਦੀ ਉਮਰ 13 ਤੋਂ 79 ਸਾਲ ਦੇ ਦਰਮਿਆਨ ਸੀ।

LEAVE A REPLY

Please enter your comment!
Please enter your name here