ਨਿਊਯਾਰਕ , 6 ਜੂਨ (ਰਾਜ ਗੋਗਨਾ )—ਸ਼ੈਰੀਡਨ ਕਾਲਜ, ਮਿਸੀਸਾਗਾ (ਕੈਨੇਡਾ) ਵਿਚ ਤਰਨਦੀਪ ਸਿੰਘ ਨੂੰ ਬਿਜ਼ਨਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ’ਤੇ ਡਿਗਰੀ ਮਿਲੀ। ਇਸ ਸੰਬੰਧੀ ਸਾਡੇ ਪੱਤਰਕਾਰ ਨੂੰ ਫ਼ੋਨ ਤੇ ਜਾਣਕਾਰੀ ਦਿੰਦਿਆਂ ਉਸ ਦੇ ਪਿਤਾ ਦਲਜੀਤ ਸਿੰਘ ਰਤਨ ਨੇ ਦੱਸਿਆ ਕਿ ਅਸੀਂ ਟੀ.ਵੀ ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬੜੀ ਬੇਸਬਰੀ ਨਾਲ ਉਸ ਦੇ ਮੰਚ ’ਤੇ ਆਉਣ ਦੀ ਉਡੀਕ ਸੀ ਤੇ ਉਸ ਦਾ ਨਾਂ ਸੁਣਨ ਲਈ ਬੜੇ ਉਤਾਵਲੇ ਸਾਂ। ਮੰਚ ਸੰਚਾਲਕਾ ਗੋਰੀ ਪ੍ਰੋਫੈਸਰ ਨੇ ਵਾਰੋ-ਵਾਰੀ ਬੱਚਿਆਂ ਦੇ ਨਾਂ ਬੋਲ ਰਹੀ ਸੀ ਤੇ ਬੱਚੇ ਡਿਗਰੀ ਲੈਂਦੇ ਜਾ ਰਹੇ ਸਨ। ਸਾਡੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਨਾਂ ਬੋਲਿਆ ‘ਤਰਨਦੀਪ ਸਿੰਘ, ਵਿਦ ਅੌਨਰ’। ਇਹ ਪ੍ਰਮਾਤਮਾ ਦੀ ਬਖਸ਼ਿਸ ਹੈ, ਜਦੋਂ ਵਿਦੇਸ਼ੀ ਧਰਤੀ (ਕੈਨੇਡਾ) ’ਤੇ ਸਾਡੇ ਪੁੱਤਰ ਨੇ 93% ਨੰਬਰ ਲੈ ਕੇ ਡਿਗਰੀ ‘ਵਿਦ ਅੌਨਰ’ ਪ੍ਰਾਪਤ ਕੀਤੀ। ਸਾਰੇ ਪਰਿਵਾਰ ਨੂੰ ਉਸ ’ਤੇ ਬਹੁਤ ਮਾਣ ਹੈ। ਪ੍ਰਮਾਤਮਾ ਤਰਨਦੀਪ ਸਿੰਘ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਗੁਰਬਾਣੀ ਨਾਲ ਜੋੜੇ। ਉਸ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਤੇ ਸੁਹਾਵਣਾ ਹੋਵੇ।ਅਸੀਂ ਸਮੂੰਹ ਵਿਦੇਸ਼ ਚ’ ਵੱਸਦਾ ਪੱਤਰਕਾਰ ਭਾਈਚਾਰਾ ਦਲਜੀਤ ਸਿੰਘ ਨੂੰ ਮੁਬਾਰਕਬਾਦ ਦਿੰਦੇ ਹਾਂ ।

LEAVE A REPLY

Please enter your comment!
Please enter your name here