ਟੋਰਾਂਟੋ

ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ, ਜਿਸ ਦੀ ਵਜ੍ਹਾ ਨਾਲ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਚ ਕੁੱਝ ਹੱਦ ਤੱਕ ਇਕ ਵਿਵਾਦ ਦੀ ਵਜ੍ਹਾ ਨਾਲ ਤਣਾਅ ਪੈਦਾ ਹੋ ਗਿਆ ਸੀ, ਉਸ ਨੇ ਹੁਣ ਕੈਨੇਡਾ ਦੇ ਪੀ. ਐਮ ਜਸਟਿਨ ਟਰੂਡੋ ਨੂੰ ਝੂਠਾ ਕਰਾਰ ਦਿੱਤਾ ਹੈ। ਅਟਵਾਲ ਨੇ ਟਰੂਡੋ ਸਰਕਾਰ ਵੱਲੋਂ ਲਗਾਏ ਗਏ ਉਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਉਸ ਨੂੰ ਭਾਰਤ ਸਰਕਾਰ ਦੇ ਹੀ ਕੁੱਝ ਤੱਤਾਂ ਨੇ ਇਸਤੇਮਾਲ ਕੀਤਾ ਸੀ, ਤਾਂ ਕਿ ਟਰੂਡੋ ਦਾ ਭਾਰਤ ਦੌਰਾ ਖਰਾਬ ਹੋ ਜਾਏ ਅਤੇ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਪਏ। ਅਟਵਾਲ ਦੀ ਮੰਨੋਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਪੂਰੀ ਤਰ੍ਹਾਂ ਨਾਲ ਝੂਠੀਆਂ ਹਨ। ਦੱਸਣਯੋਗ ਹੈ ਕਿ ਟਰੂਡੋ ਆਪਣੇ ਪਰਿਵਾਰ ਸਮੇਤ ਇਕ ਹਫਤੇ ਦੇ ਦੌਰੇ ਫਰਵਰੀ ਵਿਚ ਭਾਰਤ ਆਏ ਸਨ। ਅਟਵਾਲ ਨੇ ਇਕ ਇੰਟਰਵਿਊ ਵਿਚ ਕਿਹਾ ਹੈ, ‘ਇਸ ਦੇ ਨਤੀਜੇ ਜਲਦੀ ਸਾਹਮਣੇ ਆਉਣਗੇ ਅਤੇ ਸੱਚ-ਝੂਠ ਦੇ ਨਾਲ ਹੀ ਅਸਲੀਅਤ ਵੀ ਸਾਰਿਆਂ ਦੇ ਸਾਹਮਣੇ ਆ ਜਾਏਗੀ। ਪੀ. ਐਮ ਟਰੂਡੋ ਅਤੇ ਉਨ੍ਹਾਂ ਦੇ ਲੋਕਾਂ ਨੂੰ ਭਾਰਤ ਸਰਕਾਰ ਅਤੇ ਜਸਪਾਲ ਅਟਵਾਲ ਤੋਂ ਮੁਆਫੀ ਮੰਗਣੀ ਪਏਗੀ।’ ਅਟਵਾਲ ਦਾ ਇਹ ਇੰਟਰਵਿਊ ਕਰੀਬ ਇਕ ਘੰਟੇ ਦਾ ਸੀ। ਤੁਹਾਨੂੰ ਦੱਸ ਦਈਏ ਕਿ 19 ਫਰਵਰੀ ਨੂੰ ਮੁੰਬਈ ਵਿਚ ਜਸਟਿਨ ਟਰੂਡੋ ਵੱਲੋਂ ਡਿਨਰ ਦਾ ਆਯੋਜਨ ਕੀਤਾ ਗਿਆ ਸੀ। ਇਸ ਡਿਨਰ ਵਿਚ ਬਾਲੀਵੁੱਡ ਹਸਤੀਆਂ ਵੀ ਸ਼ਾਮਲ ਸਨ। ਅਟਵਾਲ ਨੂੰ ਵੀ ਇਸ ਪ੍ਰੋਗਰਾਮ ਲਈ ਸੱਦਿਆ ਗਿਆ ਸੀ। ਅਟਵਾਲ ਦੀ ਵਜ੍ਹਾ ਨਾਲ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ਨੂੰ ਨਾ ਸਿਰਫ ਭਾਰਤ ਸਗੋਂ ਕੈਨੇਡਾ ਵਿਚ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ। ਅਟਵਾਲ ਨੂੰ ਸਾਲ 1987 ਵਿਚ ਪੰਜਾਬ ਸਰਕਾਰ ਦੇ ਮੰਤਰੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਟਵਾਲ ਨੂੰ ਦਿੱਲੀ ਵਿਚ ਹੋਣ ਵਾਲੇ ਡਿਨਰ ਲਈ ਵੀ ਸੱਦਿਆ ਗਿਆ ਸੀ ਪਰ ਮੁੰਬਈ ਵਿਚ ਹੋਏ ਵਿਵਾਦ ਤੋਂ ਬਾਅਦ ਇਸ ਸੱਦੇ ਨੂੰ ਰੱਦ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here