ਬੀਜ਼ਿੰਗ

ਚੀਨ ਦੀ ਕਮਿਊਨਿਸਟ ਪਾਰਟੀ ‘ਚ ਪੋਲਿਤ ਬਿਊਰੋ ਦੇ ਮੈਂਬਰ ਰਹੇ ਸੁਨ ਝੇਂਗਕਾਈ ਨੂੰ 2.67 ਕਰੋੜ ਡਾਲਰ ਰਿਸ਼ਵਤ ਲੈਣ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਨ ‘ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਖਿਲਾਫ ਪਿਛਲੇ ਸਾਲ ਤਖਤਾਪਲਟ ਦੀ ਸਾਜਿਸ਼ ਰਚਣ ਦਾ ਵੀ ਦੋਸ਼ ਹੈ। ਪਿਛਲੇ ਸਾਲ ਗ੍ਰਿਫਤਾਰ ਹੋਣ ਤੋਂ ਪਹਿਲਾਂ 54 ਸਾਲਾਂ ਦੇ ਸੁਨ ਨੂੰ ਸ਼ੀ ਦਾ ਉਤਰਾਧਿਕਾਰੀ ਸਮਝਿਆ ਜਾਂਦਾ ਸੀ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ‘ਫਸਰਟ ਇੰਟਰਮੀਡੀਏਟ ਪੀਪਲਜ਼ ਕੋਰਟ ਆਫ ਤਿਆਨਜਿਨ ਮਿਊਨਿਸੀਪੈਲਿਟੀ’ ਦੇ ਸੁਨ ਨੂੰ 17 ਕਰੋੜ ਯੂਆਨ (2.67 ਕਰੋੜ ਡਾਲਰ) ਦੀ ਰਿਸ਼ਵਤ ਲੈਣ ਦੇ ਜ਼ੁਰਮ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਜ਼ਿੰਦਗੀ ਭਰ ਲਈ ਉਨ੍ਹਾਂ ਦਾ ਸਾਰੇ ਰਾਜਨੀਤਕ ਸੁਧਾਰ ਖੋਹ ਲਏ ਗਏ ਹਨ ਅਤੇ ਪੂਰੀ ਜ਼ਿੰਦਗੀ ਨਿੱਜੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਜਨਤਕ ਤੌਰ ‘ਤੇ ਸਜ਼ਾ ਸੁਣਾਏ ਜਾਣ ਦੌਰਾਨ ਸੁਨ ਨੇ ਆਪਣਾ ਦੋਸ਼ ਕਬੂਲ ਕਰਦੇ ਹੋਏ ਕਿਹਾ ਕਿ ਉਹ ਸਜ਼ਾ ਸਵੀਕਾਰ ਕਰਦੇ ਹਨ ਅਤੇ ਅਪੀਲ ਨਹੀਂ ਕਰਾਗਾਂ। ਅਖਬਾਰ ਮੁਤਾਬਕ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪੂਰੀ ਈਮਾਨਦਾਰੀ ਨਾਲ ਖੁਦ ਨੂੰ ਸੁਧਾਰਣਗੇ।
ਸੁਨ ਪੋਲਿਤ ਬਿਊਰੋ ਦੇ ਸਾਬਕਾ ਮੈਂਬਰ ਅਤੇ ਦੱਖਣੀ-ਪੱਛਮੀ ਮੇਗਾ ਸਿਟੀ ਚੋਂਗਕਵਿਨ ਦੇ ਪਾਰਟੀ ਪ੍ਰਮੁੱਖ ਰਹੇ ਹਨ। ਇਕ ਸਮੇਂ ‘ਚ ਪਾਰਟੀ ਅਗਵਾਈ ‘ਚ ਉੱਚ ਅਹੁਦੇ ਦੇ ਦਾਅਵੇਦਾਰ ਮੰਨੇ ਰਹੇ ਸੁਨ ਨੂੰ ਪਿਛਲੇ ਸਾਲ ਅਕਤੂਬਰ ‘ਚ ਪਾਰਟੀ ਕਾਂਗਰਸ ਤੋਂ ਪਹਿਲਾਂ ਅਚਾਨਕ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾ ਰਹੇ ਹਨ ਜਿਸ ਦੇ ਤਹਿਤ ਹੀ ਸੁਨ ਖਿਲਾਫ ਕਾਰਵਾਈ ਕੀਤੀ ਗਈ ਹੈ। ਉਝ ਸ਼ੀ ਦੇ ਵਿਰੋਧੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਰਾਜਨੀਤਕ ਵਿਰੋਧੀਆਂ ਖਿਲਾਫ ਇਸ ਅਭਿਆਨ ਦਾ ਇਸਤੇਮਾਲ ਕੀਤਾ ਹੈ।

LEAVE A REPLY

Please enter your comment!
Please enter your name here