ਜਿਹਨੂੰ ਆਪਣਾ ਕਹਿੰਦੇ ਰਹੇ,

ਉਹ ਆਪਣਾ ਹੋਇਆ ਹੀ ਨਾ,

ਮਨੋ ਮਨੀ ਰੱਬ ਮੰਨ ਕੇ,

ਜੀਹਨੂੰ ਦਿਲ ਚ ਵਸਾਇਆ ਸੀ,

ਕਦੇ ਨੇੜੇ ਹੋ ਕੇ ਦਿਲ ਮੇਰੇ ਨੂੰ,

ਉਹਨੇ ਟੋਇਆ ਹੀ ਨਾ।

ਕੰਜ ਬਦਲ ਲਈ ਸੱਪ ਨੇ,

ਪਰ ਜ਼ਹਿਰ ਤਾਂ ਉਹੀ ਹੈ,

ਸੱਜਣ ਬੇਸ਼ੱਕ ਤੁਰ ਗਏ,

ਪਰ ਸ਼ਹਿਰ ਤਾਂ ਉਹੀ ਹੈ ,

ਕਦੇ ਮਗਰਮੱਛ ਦੇ ਅੱਖੀਓਂ,

ਅੱਥਰੂ ਚੋਇਆ ਹੀ ਨਾ।

ਜਿਹਦੇ ਲਈ ਆਪਣਾ ਆਪ,

ਮੈਂ ਹੁਣ ਤੱਕ ਗਵਾ ਛੱਡਿਆ,

ਜਿੰਦ ਨਿਮਾਣੀ ਨੂੰ,

ਗਮਾਂ ਦੀ ਸੂਲੀ ਤੇ ਲਟਕਾ ਛੱਡਿਆ,

ਉਹਦੇ ਪੱਥਰ ਦਿਲ ਤੇ ਵਾਂਗ ਮੇਰੇ,

ਕਹਿਰ ਹੋਇਆ ਹੀ ਨਾ।

ਧੋਖੇ ਹੀ ਤਾਂ ਪਏ ਪੱਲੇ,

“ਸਿੱਕੀ” ਹੋਰ ਕੁਝ ਵੀ ਨਹੀਂ,

ਜ਼ਿੰਦਗੀ ਦੇ ਦੀਵੇ ਵਾਲੀ ਬੱਤੀ,

ਕਿਉਂ ਬੁੱਝਦੀ ਨਹੀਂ?

ਲਾਇਆ ਮੱਥੇ ਉੱਤੇ ਦਾਗ,

ਜੋ ਕਿਸਮਤ ਨੇ ਤੋਹਮਤਾਂ ਦਾ,

ਚਾਹ ਕੇ ਵੀ “ਝੱਜੀ ਪਿੰਡ ਵਾਲੇ” ਤੋਂ ਮਿਟਾ ਹੋਇਆ ਹੀ ਨਾ।

 

LEAVE A REPLY

Please enter your comment!
Please enter your name here