ਨਿਊਯਾਰਕ/ ਜਲੰਧਰ , 15 ਫ਼ਰਵਰੀ —  ਸਾਹਿਤ ਤੇ ਸੱਭਿਆਚਾਰਕ ਸੰਸਥਾ ‘ਫੁਲਕਾਰੀ’ ਵੱਲੋਂ 17 ਫਰਵਰੀ ਨੂੰ ਸ਼ਾਮ 3 ਵਜੇ ਨਾਮਵਰ ਲੇਖਕ ਜੁਗਿੰਦਰ ਸੰਧੂ ਦੀ ਪੁਸਤਕ ‘ਮਾਹ ਦਿਵਸ ਮੂਰਤ ਭਲੇ’ ਦੇਸ਼ ਭਗਤ ਯਾਦਗਾਰ ਹਾਲ ਲਾਇਬ੍ਰੇਰੀ ‘ਚ ਰਿਲੀਜ਼ ਕੀਤੀ ਜਾਵੇਗੀ।ਇਹ ਜਾਣਕਾਰੀ ਸੰਸਥਾ ਦੇ ਜਨਰਲ ਸਕੱਤਰ ਮੱਖਣ ਮਾਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੁਲਦੀਪ ਸਿੰਘ ਬੇਦੀ ਪਹੁੰਚਣਗੇ। ਇਸ ਪੁਸਤਕ ਬਾਰੇ ਦੇਸ ਰਾਜ ਕਾਲੀ ਆਪਣੇ ਵਿਚਾਰ ਰੱਖਣਗੇ ਤੇ ਕੁੱਝ ਹੋਰ ਲੇਖਕ ਵੀ ਆਪਣੀ ਹਾਜ਼ਰੀ ਲਗਵਾਉਣਗੇ।

LEAVE A REPLY

Please enter your comment!
Please enter your name here