ਵਿੱਦਿਆ ਵਲੋਂ ਰੱਖੇ ਵਾਂਝੇ,
ਨਿੱਤ ਵਿਲਖ਼ਦੇ ਸੀ ਦਰਮਾਂਦੇ !!

ਵਿੱਚ ਵੰਡ ਅਖੌਤੀ ਵਰਣਾਂ ਦੀ,
ਜਿਹੜੇ ਸ਼ੂਦਰ ਸੀ ਅਖਵਾਉਂਦੇ !!

ਅਨਪੜ, ਮੂੜ੍ਹ,ਅੰਧ-ਵਿਸ਼ਵਾਸ਼ੀ,
ਜਿਹੜੇ ਕਦੇ ਸਕੂਲ ਨਾ ਜਾਂਦੇ !!

ਜੋ ਚਮਤਕਾਰਾਂ-ਕਰਾਂਮਾਤਾਂ ਤੋਂ,
ਸਹਿਮੇਂ ਸੀ ਡਰ -ਡਰ ਜਾਂਦੇ !!

ਲੋਕਾਂ ਲਈ ਦੀਪਕ ਹਨੇਰੇ ਦਾ,
ਹੱਥ ਲੈ ਵਿੱਦਿਆ ਦਾ ਛਾਬਾ !!

ਅਪ੍ਰੈਲ ਗਿਆਰਾਂ ਨੂੰ ਲੋਕੋ !!
ਆਇਆ ਜੋਤੀਰਾਓ ਫੂਲੇ ਦਾਦਾ !!

ਇਹ ਬੁੁੱਧੀ ਕਿਵੇਂ ਮਲੀਨ ਕਰੀ,
ਬਿਨ ਵਿੱਦਿਆ ਮੱਤ-ਗਈ ਮਾਰੀ !!

ਉਹ ਸਮਝ ਗਿਆ ਸੀ ਮੰਨੂੰਏਂ ਨੇਂ,
ਅਵਿੱਦਿਆ ਲਾਈ ਬਿਮਾਰੀ !!

ਪੁੱਟ ਜੜੋਂ ਮਿਟਾਵਣ ਦਾ ਇਸਨੂੰ,
ਪੱਕਾ ਕਰ ਲਿਆ ਇਰਾਦਾ !!

ਅਪ੍ਰੈਲ ਗਿਆਰਾਂ ਨੂੰ ਲੋਕੋ !!
ਆਇਆ ਜੋਤੀਰਾਓ ਫੂਲੇ ਦਾਦਾ !!

ਸਭ ਸ਼ੰਕੇ, ਭਰਮ ਮਿਟਾ ਦਿੱਤੇ,
ਕਰ ਦਿੱਤਾ ਅੰਤ ਅਵਿੱਦਿਆ ਦਾ !!

ਥਾਂ-ਥਾਂ ਤੇ ਖੋਲ ਸਕੂਲ ਗਿਆ,
ਰਾਹ ਖੋਲਣ ਲਈ ਵਿੱਦਿਆ ਦਾ !!

ਇੰਝ ਲੋਕਾਂ ਨੂੰ ਸਮਝਾ ਦਿੱਤੀ,
ਇੱਕ ਧਰਮ ਦੀ ਵੱਖ ਮਰਿਆਦਾ !!

ਅਪ੍ਰੈਲ ਗਿਆਰਾਂ ਨੂੰ ਲੋਕੋ !!
ਆਇਆ ਜੋਤੀਰਾਓ ਫੂਲੇ ਦਾਦਾ !!

ਲੱਖ ਰੋਕਾਂ-ਟੋਕਾਂ ਸੀ ਲੱਗੀਆਂ,
ਔਰਤ ਦੀ ਪੜ੍ਹਨ ਆਜ਼ਾਦੀ ਨੂੰ !!

ਦੇ ਵਿੱਦਿਆ ਕੀਤਾ ਲਾਮਬੰਦ,
ਸਵਿੱਤਰੀ ਫੂਲੇ ਦਾਦੀ ਨੂੰ !!

ਸੀ ਘਰ-ਘਰ ਜਾਕੇ ਸਿੱਖਆ ਦਾ,
ਆਈ ਖੋਲ ਕੇ ਇੱਕ ਦਰਵਾਜਾ !!

ਅਪ੍ਰੈਲ ਗਿਆਰਾਂ ਨੂੰ ਲੋਕੋ !!
ਆਇਆ ਜੋਤੀਰਾਓ ਫੂਲੇ ਦਾਦਾ !!

ਪੜ-ਲਿਖ ਜਾਵਣਗੇ ਲੋਕ ਸਾਰੇ,
ਇੱਕ ਐਸੀ ਰੀਤ ਚਲਾਈ !!

ਪੜ੍ਹ ਔਰਤ ਵਿਧਵਾ ਹੋ ਜਾਂਦੀ,
ਗੱਲ ਮੁੱਢੋਂ ਹੀ ਠੁਕਰਾਈ !!

ਇਹ ਝੂਠੀ ਗ਼ਲਤ ਧਾਰਨਾ ਦਾ,
ਉਸ ਦਿੱਤਾ ਕੱਢ ਜਨਾਜਾ !!

ਅਪ੍ਰੈਲ ਗਿਆਰਾਂ ਨੂੰ ਲੋਕੋ !!
ਆਇਆ ਜੋਤੀਰਾਓ ਫੂਲੇ ਦਾਦਾ !!

ਉਸ ਝੂਠੀ ਸਾਬਿਤ ਕਰ ਦਿੱਤੀ,
ਇਤਿਹਾਸਕ ਤੋੜ- ਮਰੋੜ ਕਰੀ !!

ਕੁਝ ਝੂਠੀਆਂ ਦੰਤ ਕਥਾਵਾਂ ਦਾ,
ਸੱਚ ਲਿਖਕੇ ਵਿੱਚ ਗੁਲਾਮਗਿਰੀ !!

ਜੋ ਸ਼ੂਦਰ ਲਈ ਬਣ ਚੁੱਕੀਆਂ ਸੀ,
ਸਦੀਆਂ ਤੋਂ ਅਜਬ- ਅਜਾਬਾ !!

ਅਪ੍ਰੈਲ ਗਿਆਰਾਂ ਨੂੰ ਲੋਕੋ !!
ਆਇਆ ਜੋਤੀਰਾਓ ਫੂਲੇ ਦਾਦਾ !!

ਬੁੱਧ, ਨਾਮਦੇਵ, ਨਾਨਕ ਬਾਬਾ,
ਰਵਿਦਾਸ,ਕਬੀਰ ਜੇ ਆਉਂਦੇ ਨਾਂ !!

ਸ਼ਾਹੂ, ਫੂਲੇ, ਗੁਰੂ ਨਰੈਣ ਵਾਲਾ,
ਜੇ ਭੀਮ ਵੀ ਰਾਹ ਅਪਣਾਉਂਦੇ ਨਾ

ਕਿੰਝ ਹੁੰਦਾ ਹਾਲ ਫਿਰੋਜ਼ਪੁਰੀ,
ਲਾ ਵੇਖ ਲਓ ਇੱਕ ਅੰਦਾਜਾ !!

ਅਪ੍ਰੈਲ ਗਿਆਰਾਂ ਨੂੰ ਲੋਕੋ,
ਆਇਆ ਜੋਤੀਬਾ ਫੂਲੇ ਦਾਦਾ !!

LEAVE A REPLY

Please enter your comment!
Please enter your name here