ਲੁਧਿਆਣਾ ਪੂਰਬੀ ਦੇ ਸਬ-ਡਿਵੀਜਨਲ-ਮੈਜਿਸਟਰੇਟ ਸ.ਅਮਰਜੀਤ ਸਿੰਘ ਬੈੰਸ ਦੀ ਨਿਗਰਾਨੀ ਵਿੱਚ ਚੋਣਾਂ ਨਾਲ ਸੰਬੰਧਿਤ ਸਵੀਪ ਕਿਰਿਆਵਾਂ ਕਰਵਾਈਆਂ ਜਾ ਰਹੀਆਂ ਹਨ । ਹਲਕਾ ਸਾਹਨੇਵਾਲ ਦੇ ਨੋਡਲ ਅਫਸਰ ਸ਼੍ਰੀ ਹਰੀ ਕ੍ਰਿਸ਼ਨ ਕੌਸ਼ਲ ਦੀ ਅਗਵਾਈ ਵਿੱਚ ਸਵੀਪ ਟੀਮ ਨੇ ਜੰਡਿਆਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵੋਟਰ ਜਾਗਰੂਕਤਾ ਕੈਂਪ ਲਗਾਇਆ। ਜਿੱਥੇ ਟੀਮ ਵੱਲੋ ਵਿਦਿਆਰਥੀਆਂ,ਅਧਿਆਪਕਾਂ ਅਤੇ ਪਿੰਡ ਦੇ ਲੋਕਾਂ ਨੂੰ ਨਿਰਭਉ ਹੋ ਕੇ, ਕਿਸੇ ਲਾਲਚ ਅਤੇ ਡਰ ਤੋਂ ਰਹਿਤ ਵੋਟ ਪਾਉਣਲਈ ਪ੍ਰੇਰਿਆ ਗਿਆ, ਉਥੇ ਈ.ਵੀ.ਐਮ.ਮਸ਼ੀਨਾਂ ਰਾਹੀਂ ਮੌਕ-ਪੋਲ ਵੀ ਕਰਵਾਈ
ਗਈ। ਕਰੀਬ 120 ਦੇ ਕਰੀਬ ਵੋਟਰਾਂ ਨੇ ਮੌਕ-ਪੋਲ ਵਿੱਚ ਹਿਸਾ ਲਿਆ ਅਤੇ ਇਸ ਵਾਰ ਲਗਾਈ ਜਾਣ ਵਾਲੀ ਵੀਵੀਪੈਟ ਮਸ਼ੀਨ ਨੂੰ ਆਪ ਕੰਮ ਕਰਦੇ ਦੇਖਿਆ। ਟੀਮ ਮੈਂਬਰਾਂ ਜਸਵਿੰਦਰ ਸਿੰਘ ਰੁਪਾਲ, ਕ੍ਰਿਸ਼ਨ ਸਿੰਘ ਅਤੇ ਰਮਨਦੀਪ ਭਾਟੀਆ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਇਸ ਕਿਰਿਆ ਵਿਚ ਪੂਰਾ ਉਤਸ਼ਾਹ ਦਿਖਾਇਆ।

LEAVE A REPLY

Please enter your comment!
Please enter your name here