11 ਅਪ੍ਰੈਲ ਨੂੰ ਦਬਲੇ ,ਕੁਚਲੇ,ਦਲਿਤ,ਸ਼ੋਸ਼ਿਤ ਤੇ ਮੂਲ ਭਾਰਤੀ ਲੋਕਾਂ ਦੇ ਮਹਾਨ ਰਹਿਬਰ ਮਹਾਂ ਨਾਇਕ ਦਾਦਾ ਜੋਤੀਬਾ ਰਾਓ ਫੂਲੇ ਜੀ ਦੇ ਜਨਮ ਦਿਨ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

(**;ਮਹਾਤਮਾਂ ਜੋਤੀਬਾ ਰਾਓ ਫੂਲੇ;****)

ਜਦੋਂ ਦਲਿਤ ਗੁਲਾਮ ਸੀ ਮਨੂੰਵਾਦੀਆਂ ਦੇ,
ਓਦੋਂ ਕਿਤੇ ਨਾਂ ਕੋਈ ਭਗਵਾਨ ਆਇਆ!

ਗਿਆਰਾਂ ਅਪ੍ਰੈਲ 1827 ਦੇ ਦਿਨ,
ਜੋਤੀਬਾ ਫੂਲੇ ਸੀ ਬਣ ਵਰਦਾਨ ਆਇਆ!

ਦਿੱਤੀ ਤੋੜ ਜ਼ੰਜੀਰ ਗੁਲਾਮੀਆਂ ਦੀ,
ਉਜੜੇ ਬਾਗਾਂ “ਚ” ਬਣ ਗੁਲਫਾਮ ਆਇਆ!

ਜਿਸ ਕੌਂਮ ਦੀ ਸ਼ਾਖ ਹਨੇਰ ਡੁੱਬੀ,
ਸ਼ਮਾਂ ਵਿੱਦਿਆ ਦੀ ਲੈ ਰੁਸ਼ਨਾਣ ਆਇਆ!

ਲਿੱਖ ਦਿੱਤੀ ਕਿਤਾਬ ਗੁਲਾਮ ਗੀਰੀ,
ਕੋਈ ਮਨੂੰਵਾਦ ਨੂੰ ਪਾਉਂਣ ਲਗਾਂਮ ਆਇਆ!

ਜਿੱਥੇ ਉੱਚੀ ਆਵਾਜ਼ ਦਾ ਹੁਕਮ ਨਾਂ ਸੀ,
ਕੋਈ ਓਥੇ ਸ਼ੋਰ ਮਚੌਂਣ ,ਸ਼ਰੇਆਮ ਆਇਆ!

ਜਿੱਥੇ ਪੰਡ ਸੀ ਝੂਠ ਅਡੰਬਰਾਂ ਦੀ,
ਕੋਈ ਗੰਢਾਂ ਖੋਲ੍ਹਕੇ ਸੱਚ ਸੁਣਾਣ ਆਇਆ!

ਸੀ ਸੁੱਤੇ ਸਾਲਾਂ ਤੋਂ ਦੇਸ਼ ਦੇ ਮੂਲ ਵਾਸੀ,
ਕੋਈ ਗੂੜ੍ਹੀ ਨੀਂਦੋਂ ਉਠੌਂਣ ਇਨਸਾਨ ਆਇਆ!

ਐਸਾ ਬੀਜਿਆ ਬੀਜ ਗਿਆਨ ਵਾਲ਼ਾ,
ਸੀ ਸਾਨੂੰ ਜਿਓਂਣ ਦਾ ਢੰਗ ਸਿਖਾਣ ਆਇਆ!

ਸਦਾ ਕਰੇ ਪ੍ਰਣਾਮ ਹੱਥ ਜੋੜ ,””ਜੱਸੀ”,
ਕੋਈ ਰਹਿਬਰ ਬਣਕੇ,ਵਿਚ ਜਹਾਨ ਆਇਆ!

LEAVE A REPLY

Please enter your comment!
Please enter your name here