ਪਿਓਂਗਯਾਂਗ

ਅਮਰੀਕਾ ਅਤੇ ਉੱਤਰ ਕੋਰੀਆ ਦੇ ਸ਼ਿਖਰ ਸੰਮੇਲਨ ਤੋਂ ਪਹਿਲਾਂ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਕ੍ਰਿਸ਼ਣ ਅੱਜ (7 ਜੂਨ) ਉੱਤਰ ਕੋਰੀਆ ਪਹੁੰਚੇ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਵਿਵੀਅਨ ਅੱਜ ਅਤੇ ਕਲ ਉੱਤਰ ਕੋਰੀਆ ‘ਚ ਰਹਿਣਗੇ। ਉਹ ਉੱਤਰ ਕੋਰੀਆਈ ਵਿਦੇਸ਼ ਮੰਤਰੀ ਰੀ ਯੰਗ ਹੋ ਵੱਲੋਂ ਦਿੱਤੇ ਸੱਦੇ ‘ਤੇ ਇਥੇ ਆਏ ਹਨ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਸਿੰਗਾਪੁਰ ਦੇ ਇਕ ਹੋਟਲ ‘ਚ ਅਮਰੀਕੀ ਰਾਸ਼ਟਰਪਤੀ ਅਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਦ ਓਨ ਦੀ ਮੁਲਾਕਾਤ ਹੋਵੇਗੀ।
ਇਸ ਸੰਮੇਲਨ ਤੋਂ ਪਹਿਲਾਂ ਕਿਮ ਜੋਂਗ ਨੇ ਕਈ ਵਾਰ ਇਸ ਬੈਠਕ ਨੂੰ ਰੱਦ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦਾ ਕਿਆਸ ਲਾਏ ਜਾ ਰਹੇ ਸਨ। ਪਰ ਕੁਝ ਦਿਨ ਪਹਿਲਾਂ ਉੱਤਰ ਕੋਰੀਆ ਦੇ ਰਾਜਦੂਤ ਵ੍ਹਾਈਟ ਹਾਊਸ ਕਿਮ ਜੋਂਗ ਚੋਲ ਡੋਨਾਲਡ ਟਰੰਪ ਨੂੰ ਮਿਲਣ ਲਈ ਪਹੁੰਚੇ ਸਨ।

LEAVE A REPLY

Please enter your comment!
Please enter your name here