ਤਹਿਰਾਨ

ਈਰਾਨ ਦੇ ਉੱਚ ਨੇਤਾ ਆਯਤੁੱਲਾ ਅਲੀ ਖੁਮੈਨੀ ਨੇ ਆਖਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਅਮਰੀਕਾ ਦੀ ਮਾਣ-ਮਰਿਆਦਾ ਨੂੰ ਨੁਕਸਾਨ ਪਹੁੰਚਾਇਆ ਹੈ। ਇਸਲਾਮਕ ਰਿਪਬਲਿਕਨ ‘ਤੇ ਨਵੀਆਂ ਪਾਬੰਦੀਆਂ ਨਾਲ ਉਹ ਆਖਰਕਾਰ ਹਾਰ ਜਾਣਗੇ। ਆਪਣੇ ਟਵਿੱਟਰ ਅਕਾਊਂਟ ‘ਤੇ ਤਹਿਰਾਨ ‘ਚ ਇਕ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਖੁਮੈਨੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਮਾਣ-ਮਰਿਆਦਾ ਅਤੇ ਉਸ ਦੇ ਉਦਾਰਵਾਦੀ ਲੋਕਤੰਤਰ ਨੂੰ ਠੇਸ ਪਹੁੰਚਾਈ ਹੈ। ਅਰਥਵਿਵਸਥਾ ਅਤੇ ਫੌਜ ਦੀ ਸ਼ਕਤੀ, ਜਿਸ ਨੂੰ ਅਮਰੀਕਾ ਦੀ ਵੱਡੀ ਤਾਕਤ ਕਿਹਾ ਜਾਂਦਾ ਹੈ ਉਹ ਵੀ ਕਮਜ਼ੋਰ ਹੋ ਰਹੀ ਹੈ। ਈਰਾਨ ਦੇ ਉੱਚ ਨੇਤਾ ਨੇ ਆਖਿਆ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਸੰਘਰਸ਼ ਦੇ 40 ਸਾਲ ਹੋ ਚੁੱਕੇ ਹਨ। ਅਮਰੀਕਾ ਨੇ ਅਜੇ ਤੱਕ ਸਾਡੇ ਖਿਲਾਫ ਫੌਜੀ, ਆਰਥਿਕ ਅਤੇ ਮੀਡੀਆ ਵੈਲਫੇਅਰ ਜਿਹੇ ਵੱਖ-ਵੱਖ ਕਦਮ ਚੁੱਕੇ ਹਨ। ਟਰੰਪ ਨੇ ਮਈ ‘ਚ 2015 ਦੇ ਪ੍ਰਮਾਣੂ ਸਮਝੌਤੇ ਤੋਂ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ‘ਤੇ ਫਿਰ ਤੋਂ ਪਾਬੰਦੀਆਂ ਲਾ ਦਿੱਤੀਆਂ ਸਨ। ਅਮਰੀਕੀ ਰਾਸ਼ਟਰਪਤੀ ਦੇ ਇਸ ਕਦਮ ਨਾਲ ਗਲੋਬਲ ਸ਼ਕਤੀਆਂ ਵਿਚਾਲੇ ਹੜਕੰਪ ਮਚਿਆ ਸੀ। ਵਾਸ਼ਿੰਗਟਨ ਨੇ ਆਖਿਆ ਕਿ ਉਹ ਈਰਾਨ ਨਾਲ ਨਵਾਂ ਸੌਦਾ ਕਰਨਾ ਚਾਹੁੰਦਾ ਹੈ। ਉਸ ਦੀ ਖੇਤਰੀ ਦਲਖਅੰਦਾਜ਼ੀ ਅਤੇ ਮਿਜ਼ਾਇਲ ਪ੍ਰੋਗਰਾਮ ‘ਚ ਕਟੌਤੀ ਚਾਹੁੰਦਾ ਹੈ। ਤਹਿਰਾਨ ਉਸ ਦੀਆਂ ਇਨ੍ਹਾਂ ਮੰਗਾਂ ਨੂੰ ਨਕਾਰ ਚੁੱਕਿਆ ਹੈ। ਖੁਮੈਨੀ ਨੇ ਕਿਹਾ ਕਿ ਅਮਰੀਕਾ ਨੇ ਇਨ੍ਹਾਂ ਸਾਰੇ ਕਦਮਾਂ ਦਾ ਟੀਚਾ ਉਸ ‘ਤੇ ਫਿਰ ‘ਤੇ ਆਪਣੀ ਹਕੂਮਤ ਹਾਸਲ ਕਰਨਾ ਹੈ। ਨਵੀਆਂ ਪਾਬੰਦੀਆਂ ਈਰਾਨ ਦੀਆਂ ਅਰਥਵਿਵਸਥਾ ਨੂੰ ਜ਼ੀਰੋ ਬਣਾਉਣ ਇਸ ਨੂੰ ਪਿਛੜਾ ਰੱਖਣ ਲਈ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਖਿਆ ਹੈ ਕਿ 5 ਨਵੰਬਰ ਤੋਂ ਈਰਾਨ ‘ਤੇ ਪਾਬੰਦੀਆਂ ਦਾ ਅਸਰ ਦਿਖਣ ਲਗੇਗਾ। ਤਹਿਰਾਨ ‘ਚ ਭ੍ਰਿਸ਼ਟ ਸ਼ਾਸਨ ‘ਤੇ ਹੁਣ ਤੱਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ 2 ਸਾਲ ਪਹਿਲਾਂ ਈਰਾਨ ਜੋ ਸੀ ਉਹ ਹੁਣ ਨਹੀਂ ਰਿਹਾ ਹੈ। ਜਦੋਂ ਤੋਂ ਸਮਝੌਤਾ ਹੋਇਆ ਹੈ ਉਦੋਂ ਤੋਂ ਇਹ ਕਾਫੀ ਬਦਲ ਚੁੱਕਿਆ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਈਰਾਨ ਦੇ ਨਾਲ-ਨਾਲ ਨਵੇਂ ਸਮਝੌਤਿਆਂ ਲਈ ਦਰਵਾਜ਼ੇ ਖੁਲ੍ਹੇ ਹਨ।

LEAVE A REPLY

Please enter your comment!
Please enter your name here