ਵਾਸ਼ਿੰਗਟਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਤੁਰਕੀ ਤੋਂ ਇਸਪਾਤ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ ਡਿਊਟੀ ਦੁੱਗਣੀ ਕਰਨ ਦਾ ਐਲਾਨ ਕੀਤਾ। ਟਰੰਪ ਨੇ ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਹੈ ਜਦੋਂ ਤੁਰਕੀ ਪਹਿਲਾਂ ਹੀ ਆਰਥਕ ਸੰਕਟ ‘ਚੋਂ ਲੰਘ ਰਿਹਾ ਹੈ ਅਤੇ ਅਮਰੀਕਾ ਦੇ ਨਾਲ ਸਿਆਸਤੀ ਵਿਵਾਦਾਂ ‘ਚ ਉਲਝਿਆ ਹੋਇਆ ਹੈ। ਟਰੰਪ ਨੇ ਟਵਿਟਰ ‘ਤੇ ਕਿਹਾ, ”ਤੁਰਕੀ ਦੀ ਕਰੰਸੀ ਲੀਰਾ ਸਾਡੇ ਬੇਹੱਦ ਮਜ਼ਬੂਤ ਡਾਲਰ ਦੇ ਮੁਕਾਬਲੇ ਤੇਜ਼ੀ ਨਾਲ ਹੇਠਾਂ ਡਿੱਗ ਰਹੀ ਹੈ। ਅਜੇ ਤੁਰਕੀ ਦੇ ਨਾਲ ਸਾਡੇ ਸਬੰਧ ਠੀਕ ਨਹੀਂ ਹਨ।”

LEAVE A REPLY

Please enter your comment!
Please enter your name here