ਟਾਊਨ ਗੀਤ ਨੇ ਦਰਸ਼ਕਾਂ ਦੇ ਦਿਲਾਂ ਚ ਇੱਕ ਵੱਖਰੀ ਜਗ੍ਹਾ ਬਣਾਈ ਗੀਤਕਾਰ -“ਮਿੰਟੂ ਹੇਅਰ” ਜ਼ਿਲ੍ਹਾ ਜਲੰਧਰ ਦੇ ਨਕੋਦਰ ਚ ਪੈਂਦੇ ਪਿੰਡ ਹੇਰਾਂ ਦਾ ਜੰਮਪਲ “ਮਿੰਟੂ ਹੇਅਰ” ਗੀਤਕਾਰੀ ਵਿੱਚ ਅੱਜ ਚੰਗੀ ਵਾਹ ਵਾਹ ਖੱਟ ਰਿਹਾ ਹੈ।ਪਿਤਾ ਮਹਿੰਦਰ ਸਿੰਘ ਹੇਅਰ ਮਾਤਾ ਗੁਰਬਖਸ਼ ਕੌਰ ਦਾ ਹੋਣਹਾਰ ਪੁੱਤਰ ਗੀਤਕਾਰ ‘ਮਿੰਟੂ ਹੇਅਰ’ ਭੈਣ ਅਮਰਜੀਤ ਕੌਰ ਤੇ ਪਰਮਜੀਤ ਕੌਰ ਦਾ ਵੱਡਾ ਭਰਾ ਹੈ ।ਪਤਨੀ ਕੁਲਵਿੰਦਰ ਕੌਰ ਅਤੇ ਬੇਟੀ ਜਸਕੀਰਤ ਕੌਰ ਤੇ ਪੁੱਤਰ ਅਰਜਨ ਸਿੰਘ ਨਾਲ਼ ਸਧਾਰਨ ਢੰਗ ਨਾਲ ਹੇਰਾ ਪਿੰਡ ਵਿੱਚ ਜ਼ਿੰਦਗੀ ਦਾ ਨਿੱਘ ਮਾਣ ਰਿਹਾ ਹੈ। ਜ਼ਿਮੀਂਦਾਰ ਪਰਿਵਾਰ ਵਿੱਚੋਂ ਹੋਣ ਕਰਕੇ ਮਿੰਟੂ ਦਾ ਸੁਭਾਅ ਵੀ ਸਾਦਾ ਹੀ ਹੈ। ਪਹਿਲੀ ਤੋਂ ਦਸਵੀਂ ਤੱਕ ਦੀ ਪੜ੍ਹਾਈ ‘ਮਿੰਟੂ ਹੇਅਰ’ ਨੇ ਹੇਰਾਂ ਪਿੰਡ ਦੇ ਸਕੂਲ ਤੋਂ ਹੀ ਕੀਤੀ।ਪੜ੍ਹਾਈ ਦੇ ਨਾਲ ਨਾਲ ਮਿੰਟੂ ਨੂੰ ਮਾਂ ਖੇਡ ਕਬੱਡੀ ਖੇਡਣ ਦਾ ਵੀ ਬਹੁਤ ਸ਼ੌਂਕ ਸੀ ।ਆਪਣੇ ਸਮੇਂ ਵਿੱਚ ਮਿੰਟੂ ਕਬੱਡੀ ਦਾ ਵੀ ਉੱਚ ਕੋਟੀ ਦਾ ਖਿਡਾਰੀ ਰਿਹਾ।ਨੈਸ਼ਨਲ ਕਾਲਜ ਨਕੋਦਰ ਤੋਂ ਪੜ੍ਹਾਈ ਕਰਦੇ ਸਮੇਂ ਉਸ ਨੇ ਹੌਲੀ ਹੌਲੀ ਕਲਮ ਵੀ ਹੱਥੀ ਫੜ ਲਈ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ।ਮਿੰਟੂ ਹੇਅਰ ਦਾ ਲਿਖਿਆ ਪਹਿਲਾ ਗੀਤ ਦੋ ਹਜ਼ਾਰ ਚਾਰ ਵਿੱਚ ਕੇ “ਐੱਸ ਮੱਖਣ” ਦੀ ਆਵਾਜ਼ ਵਿੱਚ ਆਇਆ “ਏਰੀਏ ਚ ਮਿੱਤਰਾਂ ਦੀ ਬੱਲੇ ਬੱਲੇ ਨੀਂ” ਜਿਸ ਨੇ ਮਿੰਟੂ ਨੂੰ ਚੰਗੇ ਗੀਤਕਾਰਾਂ ਦੀ ਕਤਾਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ।ਉਸ ਤੋਂ ਬਾਅਦ ਪਰਸਿੱਦ ਗਾਇਕ ਕਲੇਰ ਕੰਠ ਦੀ ਆਵਾਜ਼ ਵਿੱਚ “ਰਹਿਣ ਵਸਦੀਆਂ ਰੱਬਾ ਮੇਰੇ ਪਿੰਡ ਦੀਆਂ ਕੁੜੀਆਂ”, ਇੱਕ ਮੇਰਾ ਦਿਲ ਇੱਕ ਮੇਰੇ ਨੈਣ,ਫਨਾਹ ਹੋ ਗਏ ,ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਹਾਂ,ਕੇ ਐਸ ਮੱਖਣ ਦੀ ਆਵਾਜ਼ ਵਿੱਚ ਇਲਾਕਾ ਸ਼ੇਰਾਂ ਦਾ, ਮਿੱਤਰਾਂ ਦੀ ਹਿੱਕ ਵਿੱਚ ਜ਼ੋਰ, ਰੰਗਲਾ ਪੰਜਾਬ ਬਦਨਾਮ ਕਰਤਾ, ਭਾਬੋ ਨੱਚਦੀ ਵੀਰੇ ਨਾਲ, ‘ਲੇਹਿੰਬਰ ਹੁਸੈਨਪੁਰੀ’ ਨੇ ਸਰਦਾਰ,ਬਲਰਾਜ ਨੇ ‘ਕੀਮਤ’ ਗੀਤ ਗਾਇਆ ਤੇ ਬਲਰਾਜ ਦੀ ਆਵਾਜ਼ ਵਿੱਚ ਨਵਾਂ ਚੱਲ ਰਿਹਾ ਗੀਤ ਜੰਗਲਾਂ ਚ ਵੋਟਾਂ ਪੈਂਦੀਆਂ ਜਿਸ ਦਾ ਵੀਡੀਓ ਚੱਲਦਾ ਰਿਹਾ ਹੈ।ਇਨ੍ਹਾਂ ਤੋਂ ਇਲਾਵਾ ਬਾਈ ਅਮਰਜੀਤ, ਮਾਣਕ ਈ, ਮਿਸ ਪੂਜਾ, ਮਿਸ ਨੀਲਮ, ਦਿਲਰਾਜ, ਸਾਰਥੀ ਕੇ,ਬੂਟਾ ਮੁਹੰਮਦ, ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਧਾਰਮਿਕ ਗੀਤ ਵੀ ਗਾਏ।ਆਉਣ ਵਾਲੇ ਦਿਨਾਂ ਵਿੱਚ ਬੈਨੀ ਧਾਲੀਵਾਲ, ਕਮਲ ਖਾਨ, ਗੁਰਨਾਮ ਭੁੱਲਰ, ਨਛੱਤਰ ਗਿੱਲ ,ਰਾਜਵੀਰ ਜਵੰਦਾ, ਸੁਖਸ਼ਿੰਦਰ ਸ਼ਿੰਦਾ, ਰਾਜੂ ਦੀਨੇਵਾਲਾ, ਗੀਤਾ ਜ਼ੈਲਦਾਰ ,ਸੁਖਵਿੰਦਰ ਪੰਛੀ ਦੇ ਗਾਏ ਹੋਏ ਹੋਰ ਵੀ ਮਿੰਟੂ ਹੇਅਰ ਦੇ ਲਿਖੇ ਗੀਤ ਆ ਰਹੇ ਨੇ।ਹੁਣੇ ਹੁਣੇ ਨਵੇਂ ਆਏ ‘ਮਿੰਟੂ ਹੇਅਰ’ ਦੇ ਲਿਖੇ ਤੇ ਗਾਇਕ ‘ਸੁਖਵਿੰਦਰ ਪੰਛੀ ਦੇ ਗਾਏ ਗੀਤ ‘ਟਾਊਨ’ ਨਾਲ ‘ਮਿੰਟੂ ਹੇਅਰ’ ਦੀ ਹਰ ਪਾਸੇ ਚਰਚਾ ਹੋ ਰਹੀ ਹੈ ।ਜਿਸ ਨੂੰ ਸੁਖਵਿੰਦਰ ਪੰਛੀ ਨੇ ਬਹੁਤ ਹੀ ਬਾਖੂਬੀ ਨਾਲ ਨਿਭਾਇਆ ਹੈ ਤੇ ਇਸ ਦਾ ਵੀਡੀਓ ਅਮਰੀਕਾ ਵਿਚ ਕੀਤਾ ਗਿਆ ਹੈ । ਜਿਸ ਨੂੰ ਬਹੁ ਚਰਚਿਤ ਮਿਊਜ਼ਿਕ ਕੰਪਨੀ ਜੀ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਟੂੱੰ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਬਹੁਤ ਸ਼ੌਕ ਹੈ।ਲਿਖਣ ਦੇ ਨਾਲ ਨਾਲ ਮਿੰਟੂ ਹੁਣ ਗਾਇਕੀ ਵਿੱਚ ਵੀ ਹੋਲੀ – ਹੋਲੀ ਪੈਰ ਧਰ ਰਿਹਾ ਹੈ।ਵਾਤਾਵਰਣ ਲਈ ਇੱਕ ਸੁਨੇਹਾ ‘ਰੁੱਖਾਂ ਤੇ ਪਾਣੀ’ ਗੀਤ ਮਿੰਟੂ ਦੇ ਲਿਖੇ ਗੀਤ ਨੂੰ “ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ” ਵਿਸ਼ੇਸ਼ ਸਨਮਾਨ ਵੀ ਮਿਲਿਆ।ਬਹੁਤ ਹੀ ਜਲਦ ਮਿੰਟੂ ਆਪਣੇ ਲਿਖੇ ਅਤੇ ਆਪਣੀ ਅਵਾਜ ਗਾਏ ਹੋਏ ਦੋ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ ।ਉਮੀਦ ਹੈ ਕਿ ਜਿਸ ਤਰ੍ਹਾਂ ਗੀਤਕਾਰੀ ਵਿੱਚ ਉਸ ਨੇ ਸਰੋਤਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਇਸੇ ਤਰ੍ਹਾਂ ਗਾਇਕੀ ਵਿੱਚ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਵੀ ਗੀਤਕਾਰ “ਮਿੰਟੂ ਹੇਅਰ” ਗਾਇਕ ਵਜੋਂ ਜਲਦ ਹੀ ਹਾਸਲ ਕਰੇਗਾ। 

LEAVE A REPLY

Please enter your comment!
Please enter your name here