ਬੈਂਗਲੁਰੂ

 ਬੰਗਲੌਰ ਦੇ ਕਪਤਾਨ ਤੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ-20 ਲੀਗ ‘ਚ ਟੀਮ ਦੇ ਬੇਹੱਦ ਖਰਾਬ ਪ੍ਰਦਰਸ਼ਨ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਇਸ ਨੂੰ ਭੁੱਲਣ ਵਾਲਾ ਸੈਸ਼ਨ ਦੱਸਿਆ ।ਸਾਬਕਾ ਉਪ ਜੇਤੂ ਬੰਗਲੌਰ ਦੀ ਟੀਮ ਲਈ ਇਸ ਸੈਸ਼ਨ ਵਿਚ ਕੁਝ ਵੀ ਚੰਗਾ ਨਹੀਂ ਹੋ ਰਿਹਾ। ਦੁਨੀਆ ਦੇ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਢਹਿ-ਢੇਰੀ ਕਰਨ ਵਾਲੀ ਵਿਰਾਟ, ਕ੍ਰਿਸ ਗੇਲ ਤੇ ਏ.ਬੀ. ਡਿਵਿਲੀਅਰਸ ਵਰਗੇ ਬੱਲੇਬਾਜ਼ਾਂ ਦੀ ਤਿਕੜੀ ਦੇ ਅਸਫਲ ਰਹਿਣ ਦੇ ਇਲਾਵਾ ਗੇਂਦਬਾਜ਼ੀ ਵਿਚ ਵੀ ਕੋਈ ਧਾਰ ਨਹੀਂ ਦਿਖੀ। ਬੱਲੇਬਾਜ਼ ਟੀਮ ਨੂੰ ਵੱਡਾ ਸਕੋਰ ਦੇ ਨਹੀਂ ਪਾ ਰਹੇ ਹਨ ਤੇ ਗੇਂਦਬਾਜ਼ ਸਕੋਰ ਦਾ ਬਚਾਅ ਨਹੀਂ ਕਰ ਪਾ ਰਹੇ ਹਨ।
ਵਿਰਾਟ ਨੇ ਕਿਹਾ, ”ਤੁਹਾਨੂੰ ਤਦ ਬੇਹੱਦ ਨਿਰਾਸ਼ਾ ਹੁੰਦੀ ਹੈ, ਜਦੋਂ ਤੁਹਾਡੀ ਟੀਮ ਦੇ ਅਜਿਹੇ ਖਿਡਾਰੀ ਅਸਫਲ ਹੁੰਦੇ ਹਨ, ਜਿਨ੍ਹਾਂ ਦੇ ਬਾਰੇ ਵਿਚ ਤੁਹਾਨੂੰ ਪੂਰੀ ਉਮੀਦ ਰਹਿੰਦੀ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰਨਗੇ। ਅਜਿਹੇ ਖਿਡਾਰੀ ਜਦੋਂ ਚੰਗਾ ਖੇਡਦੇ ਹਨ ਤਾਂ ਉਹ ਦੂਜੇ ਖਿਡਾਰੀਆਂ ਨੂੰ ਵੀ ਚੰਗਾ ਕਰਨ ਲਈ ਉਤਸ਼ਾਹਿਤ ਕਰਦੇ ਹਨ

NO COMMENTS

LEAVE A REPLY