ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ । ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲੌਰੈਂਸ ਸਕੁਆਇਰ ਪਲਾਜ਼ਾ ਨੇੜੇ ਸੋਮਵਾਰ ਸ਼ਾਮ ਨੂੰ 3.30 ਵਜੇ ਇਹ ਘਟਨਾ ਸਾਹਮਣੇ ਆਈ। ਪੁਲਸ ਨੂੰ ਫੋਨ ਕਰਕੇ ਘਟਨਾ ਵਾਲੀ ਥਾਂ ‘ਤੇ ਸੱਦਿਆ ਗਿਆ ਸੀ ਜਿੱਥੇ ਪੁਲਸ ਨੂੰ ਜਾਂਚ ਮਗਰੋਂ ਇਕ ਵਿਅਕਤੀ ਜ਼ਖਮੀ ਹਾਲਤ ‘ਚ ਮਿਲਿਆ ।ਇਸ ਦੇ ਬਾਅਦ ਦੂਜਾ ਵਿਅਕਤੀ ਵੀ ਐਮਰਜੈਂਸੀ ਕਰੂ ਨੂੰ ਮਿਲਿਆ ਤੇ ਉਸ ਨੇ ਦੱਸਿਆ ਕਿ ਉਹ ਵੀ ਇਸ ਘਟਨਾ ਦੌਰਾਨ ਜ਼ਖਮੀ ਹੋਇਆ ਸੀ। ਪੁਲਸ ਮੁਤਾਬਕ ਸ਼ੱਕੀ ਵਿਅਕਤੀ ਚਿੱਟੇ ਰੰਗ ਦੀ ਗੱਡੀ ‘ਚ ਫਰਾਰ ਹੋ ਗਿਆ। ਦੋਹਾਂ ਜ਼ਖਮੀ ਵਿਅਕਤੀਆਂ ਦੀ ਤਾਜਾ ਸਥਿਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ ਤੇ ਲੋਕਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ।

NO COMMENTS

LEAVE A REPLY