“ਐਨੀ ਲੇਟ ਕਿਉਂ ਹੋ ਗਈ ? ਪਤਾ ਤੈਨੂੰ ਮੈ ਕਦੋਂ ਦਾ ਉਡੀਕਦਾ ਹਾਂ ।” ਰਾਜ ਨੇ ਨੀਰ ਨੂੰ ਕਿਹਾ । ਐਂਵੇ ਈ ਲੱਗਦਾ ਤੁਹਾਨੂੰ ਲੇਟ ਕਿੱਥੇ ਹਾਂ ? ਜਵਾਬ ਵਿੱਚ ਨੀਰ ਕਹਿਣ ਲੱਗੀ । ਨੀਰ ਤੇ ਰਾਜ ਦੋਂਹੇ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਜਾਂਦੇ ਤੇ ਇੱਕ ਦੂਜੇ ਨਾਲ ਨੇੜਤਾ ਐਨੀ ਵਧ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ । ਦੋਹੇਂ ਜਣੇ ਪੜੇ ਲਿਖੇ ਸਰਕਾਰੀ ਨੌਕਰੀ ਤੇ ਲੱਗੇ ਹੋਣ ਕਾਰਨ ਘਰਦੇ ਵਿਆਹ ਲਈ ਰਜਾਮੰਦ ਹੋ ਗਏ । ਸਮਾਂ ਬੀਤਦਾ ਗਿਆ .. ਉਹਨਾਂ ਦੇ ਘਰ ਲੜਕੇ ਨੇ ਜਨਮ ਲਿਆ । ਘਰਦੇ ਖਰਚੇ ਵਧਣ ਕਾਰਨ ਰਾਜ ਨੇ ਬਾਹਰ ਜਾਣ ਦਾ ਫੈਸਲਾ ਲਿਆ । ਚੰਗੇ ਪੈਸੇ ਕਮਾਕੇ ਵਧੀਆ ਮਕਾਨ ਬਣਵਾਂਗੇ ਤੇ ਬੱਚੇ ਦੀ ਮੁਢਲੀ ਸਿਖਿਆ ਵੀ ਉੱਚ ਕੋਟੀ ਦੇ ਸਕੂਲ ਵਿੱਚ ਕਰਵਾ ਲਵਾਂਗੇ । ਇਹ ਸੋਚਕੇ ਰਾਜ ਨੇ ਬਾਹਰ ਜਾਣ ਦਾ ਫੈਸਲਾ ਕਰ ਲਿਆ ।

                    ਥੋੜੇ ਸਮੇਂ ਬਾਅਦ ਰਾਜ ਦੇ ਦੋਸਤ ਦਾ ਉਸਦੇ ਪਰਿਵਾਰ ਦੀ ਮਦਦ ਲਈ ਆਉਣਾ ਜਾਣਾ ਸ਼ੁਰੂ ਹੋ ਗਿਆ ਜਿਸ ਕਾਰਨ ਨੀਰ ਦੀ ਉਤਸੁਕਤਾ ਉਸ਼ਦੇ ਦੋਸਤ ਵਿੱਚ ਵਧਣ ਲੱਗੀ । ਹੌਲੀ ਹੌਲੀ ਨੀਰ ਰਾਜ ਦੇ ਫੋਨ ਨੂੰ ਅਣਗੌਲਿਆਂ ਕਰਨ ਲੱਗੀ । ਹਮੇਸ਼ਾ ਉਹ ਰਾਜ ਦੇ ਦੋਸਤ ਨਾਲ ਹੀ ਹੱਸਦੀ ਖੇਡਦੀ ਰਹਿੰਦੀ ।

                               ਜਦੋਂ ਕਿਸੇ ਰਿਸ਼ਤੇਦਾਰ ਨੇ ਰਾਜ ਨੂੰ ਨੀਰ ਦੇ ਅਜਿਹੇ ਸਬੰਧਾਂ ਬਾਰੇ ਦੱਸਿਆ ਤਾਂ ਉਹ ਬਿਨਾਂ ਦੱਸੇ ਟਿਕਟ ਲੈ ਕੇ ਵਿਦੇਸ਼ ਤੋਂ ਆ ਗਿਆ ਤੇ ਮੌਕੇ ਤੇ ਨੀਰ ਨੂੰ ਰੰਗੇ ਹੱਥੀ ਫੜ ਲਿਆ । ਪਹਿਲਾਂ ਤਾਂ ਉਸਨੇ ਆਪਣੀ ਘਰਵਾਲੀ ਦੀ ਮਾਰ ਕੁਟਾਈ ਕੀਤੀ ਤੇ ਦੋਸਤ ਦੀ ਵੀ ਲਾਹ ਪਾਹ ਖੂਬ ਕੀਤੀ । ਰਾਜ ਦਾ ਮਨ ਨੀਰ ਤੋਂ ਖੱਟਾ ਪੈ ਗਿਆ ਤੇ ਤਲਾਕ ਲਈ ਕੇਸ ਕਰ ਦਿੱਤਾ ।ਦੋਹਾਂ ਦੇ ਝਗੜੇ ਵਿੱਚ ਨੰਨੀ ਜਾਨ ਫਸ ਗਈ । ਦੋਹਾਂ ਦਾ ਤਲਾਕ ਹੋ ਗਿਆ ।ਪਰੰਤੂ ਜਦੋਂ ਬੱਚੇ ਨੂੰ ਪੁੱਛਿਆ ਗਿਆ ਕਿ ” ਤੂੰ , ਮੌਮ ਜਾਂ ਡੈਡ ਕਿਸ ਨਾਲ ਰਹਿਣਾ ਹੈ ” ਤਾਂ ਬੱਚੇ ਨੇ ਭੋਲੇਪਣ ਵਿੱਚ ਜਵਾਬ ਦਿੱਤਾ ” ਟੌਫੀਆਂ ਵਾਲੇ ਅੰਕਲ ” ਨਾਲ… ਬੱਚੇ ਪਿਆਰ ਦੇ ਭੁੱਖੇ ਹੁੰਦੇ ਹਨ ।

                                               ਜਿਆਦਾ ਲਾਲਚ ਵੀ ਰਿਸ਼ਤਿਆਂ ਵਿੱਚ ਦੂਰੀ ਖੜੀ ਕਰ ਦਿੰਦਾ ਹੈ ।ਇੱਕ ਦੂਜੇ ਦੇ ਜਜਬਾਤਾਂ ਦੀ ਕਦਰ ਕਰੋ । ਹਮੇਸ਼ਾਂ ਬੱਚੇ ਨੂੰ ਸਹੀ ਸੇਧ ਦੇਵੋ ਕਿ ਤੁਹਾਡਾ ਡੈਡ ਵੀ ਘਰ ਤੋਂ ਦੂਰ ਤੁਹਾਡੇ ਲਈ ਹੀ ਪਰਵਾਸੀ ਹੋਇਆ ਹੈ ਉਸਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਅਜਾਈਂ ਰੋੜੀ ਜਾਣਾ ਕੋਈ ਚੰਗੀ ਗੱਲ ਨਹੀ ਹੈ ਆਪਣੇ ਜਜਬਾਤਾਂ ਨੂੰ ਕਾਬੂ ਵਿੱਚ ਰੱਖਕੇ ਇੱਕ ਦੂਜੇ ਤੋਂ ਦੂਰ ਰਹਿਣ ਦਾ ਵੱਲ ਵੀ ਆਉਣਾ ਚਾਹੀਦਾ ਹੈ ।

———————————00000—————————————

 

LEAVE A REPLY

Please enter your comment!
Please enter your name here