ਨਿਊਯਾਰਕ/ ਪਟਿਆਲ਼ਾ 24 ਜਨਵਰੀ (ਰਾਜ ਗੋਗਨਾ) ਕੈਰੀਅਰ ਟਰੇਨਿੰਗ ਇੰਸਟੀਚਿਊਟ ਵਾਸ਼ਿਗਟਨ ਡੀ ਸੀ ਦੇ ਲਾਇਜਨ ਡਾਇਰੈਕਟਰ ਨੇ ਅੱਜ ਬੁੱਢਾ ਦਲ ਪਬਲਿਕ ਸਕੂਲ ਦਾ ਦੋਰਾ ਕੀਤਾ। ਜਿੱਥੇ 14ਵੇ ਨਿਹੰਗ ਮੁਖੀ ਪੰਥ ਰਤਨ ਬਾਬਾ ਬਲਬੀਰ ਸਿੰਘ ਜੀ ਤੇ ਪਿ੍ਰੰਸੀਪਲ ਬੁੱਢਾ ਦਲ ਸਕੂਲ ਪਟਿਆਲ਼ਾ ਨੇ ਕੈਰੀਅਰ ਟਰੇਨਿੰਗ ਕੋਰਸਾਂ ਸੰਬੰਧੀ ਅਮਰੀਕਾ ਤੋਂ ਪੰਜਾਬ ਦੇ ਦੌਰੇ ਤੇ ਗਏ ਸਿੱਖ ਆਫ ਅਮਰੀਕਾ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਗਿੱਲ ਤੋਂ ਜਾਣਕਾਰੀ ਪ੍ਰਾਪਤ ਕੀਤੀ। ਜਿੱਥੇ ਸੀਨੀਅਰ ਸੈਕੰਡਰੀ ਕੇਡਰ ਦੇ ਬੱਚਿਆ ਨੂੰ ਭਵਿਖ ਵਿੱਚ ਅਮਰੀਕਾ ਦੇ ਕੈਰੀਅਰ ਕੋਰਸਾਂ ਵਿੱਚ ਦਾਖਲਾ ਤੇ ਨੌਕਰੀਆਂ ਹਾਸਲ ਕਰਨ ਸੰਬੰਧੀ ਜਾਣਕਾਰੀ ਦਿੱਤੀ । ਉੱਥੇ ਇਨਾਂ ਕੋਰਸਾਂ ਨੂੰ ਬੁੱਢਾ ਦਲ ਪਬਲਿਕ ਸਕੂਲ ਪਟਿਆਲ਼ਾ ਵਿਖੇ ਖੋਲ੍ਹਣ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ।ਉਂਨਾਂ ਕਿਹਾ ਕਿ ਇੰਨਾਂ ਕੋਰਸਾਂ ਰਾਹੀਂ ਵਿਦਿਆਰਥੀ ਇਕ ਸਾਲ ਇੱਥੇ ਤੇ ਇਕ ਸਾਲ ਅਮਰੀਕਾ ਵਿੱਚ ਪੜਨਗੇ। ਜਿਸ ਨਾਲ ਉਂਨਾਂ ਦਾ ਨੌਕਰੀਆਂ ਤੇ ਪੜਾਈ ਦਾ ਉੱਚ ਪੱਧਰ ਵਸੀਲਾ ਵੀ ਬਣੇਗਾ। ਡਾਕਟਰ ਗਿੱਲ ਵੱਲੋਂ 16 ਕੋਰਸਾਂ ਸੰਬੰਧੀ ਲਿਟਰੇਚਰ ਵੀ ਪਿ੍ਰੰਸੀਪਲ ਨੂੰ ਸੋਪਿਆਂ ਤੇ ਕਿਹਾ ਕੇ ਜੇਕਰ ਉਹ ਇੰਨਾਂ ਕੋਰਸਾਂ ਨੂੰ ਸ਼ੁਰੂ ਕਰਨ ਦੀ ਇੱਛਾ ਰੱਖਦੇ ਹੋਣ ਤਾਂ ਉਹ ਇਸ ਸੰਬੰਧੀ ਇਕ ਟਰੀਟੀ ਦਸਤਖ਼ਤ ਕਰਨ ਲਈ ਤਿਆਰ ਹਨ। ਆਸ ਹੈ ਕਿ ਅਜਿਹੇ ਕੋਰਸਾਂ ਨੂੰ ਸ਼ੁਰੂ ਕਰਨ ਨਾਲ ਬੱਚਿਆਂ  ਦਾ ਭਵਿਖ ਉਜਵਲ ਹੋਵੇਗਾ। ਉਹ ਵਧੀਆ ਪੜਾਈ ਕਰਕੇ ਵਿਦੇਸ਼ ਵਿੱਚ ਖਾਂਸ ਕਰਕੇ ਅਮਰੀਕਾ ਵਿੱਚ ਨੋਕਰੀਆਂ ਵੀ ਪ੍ਰਾਪਤ ਕਰ ਸਕਦੇ ਹਨ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਡਾਕਟਰ ਗਿੱਲ ਨਾਲ ਦੁਪਹਿਰ ਦੇ ਭੋਜ ਤੇ ਦਮਦਮਾ ਸਾਹਿਬ ਨਵੇਂ ਬੁੱਢਾ ਦਲ ਪਬਲਿਕ ਸਕੂਲ ਖੋਲ੍ਹਣ ਸੰਬੰਧੀ ਵੀ ਵਿਚਾਰਾਂ ਕੀਤੀਆਂ । ਉਂਨਾਂ ਕਿਹਾ ਡਾਕਟਰ ਗਿੱਲ ਵੱਲੋਂ ਦਮਦਮਾ ਸਾਹਿਬ ਮਿਆਰੀ ਸਿੱਖਿਆ ਰਾਹੀਂ ਪੇਂਡੂ ਬਚਿਆਂ ਨੂੰ ਅਫਸਰ ਬਣਾਇਆਂ ਹੈ। ਇੰਨਾਂ ਦੇ ਕੰਮ ਕਰਨ ਦਾ ਢੰਗ ਸ਼ਲਾਘਾ ਯੋਗ ਰਿਹਾ ਹੈ। ਡਾਕਟਰ ਗਿੱਲ ਨੇ ਅਮਰੀਕਾ ਵਿੱਚ ਵੀ ਸਮਾਜਿਕ ਕੰਮਾਂ ਰਾਹੀਂ ਕਾਫ਼ੀ ਨਾਮਣਾ ਖੱਟਿਆ ਹੈ। ਬਾਬਾ ਜੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਵਿੱਚ ਵੀ ਇੰਨਾਂ ਦੀ ਭੂਮਿਕਾ ਅਹਿਮ ਰਹੀ ਹੈ। ਜਿਸ ਕਰਕੇ ਇੰਨਾਂ ਦੀਆ ਸਮਾਜ ਤੇ ਸਿੱਖਿਆ ਪ੍ਰਤੀ ਸੇਵਾਵਾਂ ਸਨਮਾਨ ਯੋਗ ਹਨ।ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਛਿਆਨਵੇਂ ਕਰੋੜੀ ਬੁੱਢਾ ਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਹੱਥ ਦੀ ਬਣੀ ਸਿਰੀ ਸਾਹਿਬ ਤੇ ਸਿਰੋਪਾਉ ਨਾਲ ਬੁੱਢਾ ਦਲ ਪਬਲਿਕ ਸਕੂਲ ਪਟਿਆਲ਼ਾ ਵਿੱਚ ਸਨਮਾਨਿਤ ਕੀਤਾ।  ਡਾਕਟਰ ਗਿੱਲ ਨੇ ਕਿਹਾ ਕਿ ਮਿਹਨਤ ਨਾਲ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਲੋੜ ਹੈ ਕਿ ਅੱਜ ਦੇ ਵਿੱਦਿਆਰਥੀ ਨੂੰ ਇਮਾਨਦਾਰ ਤੇ ਮਿਹਨਤੀ ਬਣਾਇਆ ਜਾਵੇ।ਇਹ ਸਭ ਕੁਝ ਅਧਿਆਪਕ ਤੇ ਮਾਪਿਆ ਦੇ ਸਹਿਯੋਗ ਨਾਲ ਹੀ ਸੰਭਵ ਹੈ। ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਨੇ ਡਾਕਟਰ ਗਿੱਲ ਦੀਆ ਸੇਵਾਵਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਅਜਿਹੇ ਇਨਸਾਨ ਵਿਰਲੇ ਹੀ ਹੁੰਦੇ ਹਨ ਜੋ ਅਪਨਾ ਜੀਵਨ ਸਮਾਜ ਤੇ ਸਿੱਖਿਆ ਦੇ ਖੇਤਰ ਵਿੱਚ ਸਮਰਪਿਤ ਕਰਦੇ ਹਨ। ਡਾਕਟਰ ਗਿੱਲ ਉਨਾ ਵਿੱਚੋਂ ਇਕ ਹਨ ਜਿਨਾ ਨੂੰ ਮੈਂ ਪਿਛਲੇ 40 ਸਾਲਾ ਤੋਂ ਜਾਣਦਾ ਹਾਂ ਜਿਨਾ ਕਦੇ ਪਿੱਛਾਂ ਮੁੜ੍ਹਕੇ ਨਹੀਂ ਦੇਖਿਆਂ ਹੈ। ਅੱਜ ਵੀ ਅਮਰੀਕਾ ਵਿੱਚ ਅਹਿਮ ਸੇਵਾਵਾਂ ਨਿਭਾ ਰਹੇ ਹਨ। ਸਾਨੂੰ ਉਨਾ ਦੀ ਇਸ ਸਕੂਲ ਦੀ ਫੇਰੀ ਦਾ ਕਾਫ਼ੀ ਲਾਭ ਹੋਵੇਗਾ। ਜੋ ਬੱਚਿਆਂ ਦੇ ਬੇਹਤਰ ਭਵਿੱਖ ਵਿੱਚ ਸਹਾਈ ਹੋਵੇਗਾ।

LEAVE A REPLY

Please enter your comment!
Please enter your name here