ਚੰਡੀਗੜ੍ਹ

ਸਾਬਕਾ ਮੁੱਖ ਮੰਤਰੀ ਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਆਪਣੀ ਸਰਕਾਰੀ ਕੋਠੀ ਖਾਲੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਭੱਠਲ ਦੀ ਸੈਕਟਰ-2 ‘ਚ ਸਥਿਤ ਸਰਕਾਰੀ ਕੋਠੀ ‘ਚ ਰਹਿਣ ਦੀ ਤਜਵੀਜ਼ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਵਾਈਸ ਚੇਅਰਮੈਨ ਭੱਠਲ ਨੂੰ ਸੈਕਟਰ-2 ‘ਚ ਸਥਿਤ 8 ਨੰਬਰੀ ਸਰਕਾਰੀ ਕੋਠੀ ਦੇਣ ਲਈ ਇਕ ਤਜਵੀਜ਼ ਤਿਆਰ ਕੀਤੀ ਹੈ। ਉਨ੍ਹਾਂ ਨੂੰ ਯੋਜਨਾ ਬੋਰਡ ਦਾ ਵਾਈਸ ਚੇਅਰਮੈਨ ਬਣਾਉਣ ਦੇ ਨਾਲ ਕੈਬਨਿਟ ਰੈਂਕ ਵੀ ਦਿੱਤਾ ਗਿਆ ਹੈ ਤੇ ਇਸ ਕਰਕੇ ਉਨ੍ਹਾਂ ਨੂੰ ਸਰਕਾਰੀ ਕੋਠੀ ਤੇ ਹੁਰ ਸੁੱਖ-ਸਹੂਲਤਾਵਾਂ ਮਿਲਣਗੀਆਂ। ਜ਼ਿਕਰਯੋਗ ਹੈ ਕਿ ਬੀਬੀ ਭੱਠਲ ਕੋਲ ਪਹਿਲਾਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਇਸੇ ਸੈਕਟਰ ‘ਚ 46 ਨੰਬਰ ਕੋਠੀ ਹੁੰਦੀ ਸੀ ਪਰ ਪਿਛਲੀ ਵਾਰ ਕਾਂਗਰਸ ਨੇ ਸੁਨੀਲ ਜਾਖੜ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਸੀ ਤੇ ਉਨ੍ਹਾਂ ਨੂੰ ਇਹ ਕੋਠੀ ਅਲਾਟ ਹੋ ਗਈ ਸੀ ਤੇ ਬਾਦਲ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਨੂੰ ਕੋਠੀ ਨੰਬਰ-8 ਅਲਾਟ ਕਰ ਦਿੱਤੀ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬੀਬੀ ਭੱਠਲ ਹਾਰ ਗਏ ਸਨ ਪਰ ਉਨ੍ਹਾਂ ਨੇ ਸਰਕਾਰੀ ਕੋਠੀ ਨਹੀਂ ਛੱਡੀ ਤੇ ਇਸ ਕਰਕੇ ਇਸ ਦਾ ਕਿਰਾਇਆ 84 ਲੱਖ ਰੁਪਏ ਹੋ ਗਿਆ ਸੀ, ਜਿਹੜਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਆਫ ਕਰ ਦਿੱਤਾ ਸੀ। ਹੁਣ ਵੀ ਉਨ੍ਹਾਂ ਵੱਲ ਕਿਰਾਏ ਦੇ 40 ਲੱਖ ਰੁਪਏ ਬਕਾਇਆ ਹਨ ਤੇ ਇਸ ਨੂੰ ਮੁਆਫ ਕਰਨ ਦੀ ਤਜਵੀਜ਼ ਤਿਆਰ ਕਰ ਲਈ ਗਈ ਹੈ। 

LEAVE A REPLY

Please enter your comment!
Please enter your name here