ਬੈਂਕਾਕ 

ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿਚ ਫਸੇ ਫੁੱਟਬਾਲ ਟੀਮ ਦੇ 12 ਬੱਚੇ ਅਤੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਬਚਾਅ ਮੁਹਿੰਮ ਵਿਚ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਦੇ ਰਹਿਣ ਵਾਲੇ ਕਿਰਲੋਸਕਰ ਬ੍ਰਦਰਸ ਲਿਮਟਿਡ ਕੰਪਨੀ ਦੇ ਡਿਜ਼ਾਈਨਿੰਗ ਇੰਜੀਨੀਅਰ ਪ੍ਰਸਾਦ ਕੁਲਕਰਨੀ ਨੇ ਮੱਹਤਵਪੂਰਨ ਭੂਮਿਕਾ ਨਿਭਾਈ। ਲੰਬੇ ਸੰਘਰਸ਼ ਦੇ ਬਾਅਦ ਕੱਲ ਸਪੇਸ਼ਲ ਬਚਾਅ ਆਪਰੇਸ਼ਨ ਪੂਰਾ ਕਰ ਲਿਆ ਗਿਆ। ਇਸ ਘਟਨਾ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹਰ ਪਾਸੇ ਬੱਚਿਆਂ ਦੀ ਸਲਾਮਤੀ ਲਈ ਦੁਆਵਾਂ ਮੰਗੀਆਂ ਗਈਆਂ ਸਨ। ਹੁਣ ਇਨ੍ਹਾਂ ਬੱਚਿਆਂ ਨੂੰ ਡਾਕਟਰਾਂ ਦੀ ਦੇਖ-ਰੇਖ ਵਿਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਗੁਫਾ ਵਿਚ ਫੁੱਟਬਾਲ ਟੀਮ ਦੇ 12 ਬੱਚੇ ਅਤੇ ਉਨ੍ਹਾਂ ਦਾ ਕੋਚ 23 ਜੂਨ ਤੋਂ ਫਸੇ ਹੋਏ ਸਨ। ਉਸੇ ਸਮੇਂ ਤੇਜ਼ ਮੀਂਹ ਪੈਣ ਕਾਰਨ ਗੁਫਾ ਦੇ ਬਾਹਰ ਆਉਣ ਦਾ ਰਸਤਾ ਬੰਦ ਹੋ ਗਿਆ ਸੀ ਅਤੇ ਕੋਚ ਸਮੇਤ ਬੱਚੇ ਗੁਫਾ ਵਿਚ ਫਸ ਗਏ ਸਨ। ਕਈ ਦੇਸ਼ਾਂ ਦੀਆਂ ਟੀਮਾਂ  ਇਸ ਬਚਾਅ ਮੁਹਿੰਮ ਵਿਚ ਸ਼ਾਮਲ ਹੋਈਆਂ ਸਨ। ਉਦੋਂ ਹੀ ਥਾਈਲੈਂਡ ਸਰਕਾਰ ਨੇ ਭਾਰਤ ਸਰਕਾਰ ਨੂੰ ‘ਕਿਰਲੋਸਕਰ ਪੰਪ’ ਭੇਜਣ ਦੀ ਮੰਗ ਕੀਤੀ ਤਾਂ ਜੋ ਗੁਫਾ ਵਿਚ ਭਰੇ ਪਾਣੀ ਨੂੰ ਬਾਹਰ ਕੱਢਿਆ ਜਾ ਸਕੇ।

 

PunjabKesariਇੱਥੇ ਦੱਸ ਦਈਏ ਕਿ ਬੈਂਕਾਕ ਵਿਚ ਕਿਰਲੋਸਕਰ ਕੰਪਨੀ ਦੀ ਇਕ ਸ਼ਾਖਾ ਹੈ, ਜਿੱਥੋਂ ਇਹ ਪੰਪ ਮੁਹੱਈਆ ਕਰਵਾਏ ਗਏ। ਉਨ੍ਹਾਂ ਨੂੰ ਸੁਚਾਰੂ ਰੂਪ ਵਿਚ ਸ਼ੁਰੂ ਕਰਨ ਲਈ ਸਾਂਗਲੀ ਜ਼ਿਲੇ ਦੇ ਪ੍ਰਸਾਦ ਕੁਲਕਰਨੀ ਆਪਣੀ ਟੀਮ ਨਾਲ ਥਾਈਲੈਂਡ ਗਏ ਸਨ, ਜਿੱਥੇ ਜੰਗਲ ਵਿਚ ਜਨਰੇਟਰ ਜ਼ਰੀਏ ਉਨ੍ਹਾਂ ਨੇ ਇਹ ਪੰਪ ਲਾਏ ਸਨ। ਹੁਣ ਥਾਈਲੈਂਡ ਸਰਕਾਰ ਨੇ ਪ੍ਰਸਾਦ ਕੁਲਕਰਨੀ ਅਤੇ ਉਨ੍ਹਾਂ ਦੀ ਟੀਮ ਦਾ ਸ਼ੁਕਰੀਆ ਅਦਾ ਕੀਤਾ ਹੈ। ਵੀਰਵਾਰ ਜਾਂ ਸ਼ੁੱਕਰਵਾਰ ਨੂੰ ਇਹ ਟੀਮ ਭਾਰਤ ਵਾਪਸ ਆਵੇਗੀ।

LEAVE A REPLY

Please enter your comment!
Please enter your name here