ਜਦੋਂ ਸਮਾਜ ਵਿੱਚ ਗਲਤ ਵਰਤਾਰਾ ਚੱਲ ਰਿਹਾ ਹੋਵੇ ਤਾਂ ਉਸ ਵੇਲੇ ਅਦਾਕਾਰ/ਕਲਕਾਰ ਦਾ ਫਰਜ ਬਣ ਜਾਂਦਾ ਹੈ ਕਿ ਉਹ ਗਲਤ ਵਰਤਾਰੇ/ਨਿਜਾਮ ਦੇ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕਰੇ। ਅਵਾਜ਼ ਬੁਲੰਦ ਕਰਦਿਆਂ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਵਾਲਿਆਂ ਦੀ ਇਸ ਲੜੀ ਦਾ ਇਕ ਚਮਕਦਾ ਮੋਤੀ ਸਾਹਮਣੇ ਆਇਆ ਹੈ, ਮੋਹਾਲੀ ਸ਼ਹਿਰ ‘ਚ ਰਹਿੰਦਾ ਅਦਾਕਾਰ ਬਲਜੀਤ ਮਹਿਤੋ। ਤਿੰਨ ਭੈਣਾਂ ਦੇ ਇੱਕਲੋਤੇ ਭਰਾ ਬਲਜੀਤ ਦਾ ਜਨਮ ਜਿਲਾ ਰੋਪੜ ਦੇ ਪਿੰਡ ਬੱਲਮਗੜ ਦੇ ਵਸਨੀਕ ਸਵ. ਸ੍ਰ. ਸੇਵਾ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਮਿਡਲ ਤੱਕ ਦੀ ਪੜਾਈ ਉਸ ਨੇ ਹਾਈ ਸਕੂਲ ਕਿਸ਼ਨਪੁਰਾ ਤੋਂ, 12-ਵੀ ਖਾਲਸਾ ਹਾਈ ਸਕੂਲ ਕੁਰਾਲੀ ਤੋਂ ਅਤੇ ਅਗਲੀ ਪੜਾਈ ਉਸ ਨੇ ਗੋਰਮਿੰਟ ਕਾਲਜ ਰੋਪੜ ਤੋਂ ਪੂਰੀ ਕੀਤੀ।
ਅਦਾਕਾਰੀ ਦਾ ਸ਼ੌਕ ਤਾਂ ਭਾਵੇਂ ਕਿ ਉਸ ਨੂੰ ਸਕੂਲ ਟਾਈਮ ਤੋਂ ਹੀ ਸੀ ਪਰ ਕਾਲਜ ਜਾ ਕੇ ਉਸਦੀ ਅਦਾਕਾਰੀ ਉਬਲਕੇ ਉਦੋਂ ਬਾਹਰ ਆ ਗਈ ਜਦੋਂ ਯੂਥ ਫੈਸਟੀਬਲ ਵਿੱਚ ਉਸ ਦੀ ਮੋਨੋ ਐਕਟਿੰਗ ਪੁਜ਼ੀਸ਼ਨ ਮਾਰ ਗਈ। ਬਸ, ਫੇਰ ਤਾਂ ਚੱਲ-ਸੋ-ਚੱਲ ਹੀ ਰਹੀ। ਚੱਲਦੇ ਚੱਲਦੇ ਉਸ ਦਾ ਮੇਲ ਪੰਜਾਬੀ ਰੰਗ-ਮੰਚ ਦੀ ਮਹਾਨ ਸ਼ਖ਼ਸ਼ੀਅਤ ਮਹਰੂਮ ਗੁਰਸ਼ਰਨ ਭਾਅ ਜੀ ਨਾਲ ਹੋ ਗਿਆ ਤਾਂ ਸਮਝੋ ਉਸ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜੀ। ਉਹ ਭਾਅ ਜੀ ਦੇ ਚੰਡੀਗੜ ਸਕੂਲ ਆਫ ਡਰਾਮਾ ਗਰੁੱਪ ਦਾ ਪੱਕਾ ਅਦਾਕਾਰ ਬਣ ਗਿਆ। ਉਸ ਨੇ ਭਾਅ ਜੀ ਨਾਲ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਥਾਂ-ਥਾਂ ਤੇ ਜਾ ਕੇ ਅਨੇਕਾਂ ਹੀ ਪੇਸ਼ਕਾਰੀਆਂ ਕੀਤੀਆਂ ਅਤੇ ਥਿਏਟਰ ਦੀਆ ਬਾਰੀਕੀਆਂ ਨੂੰ ਸਮਝਦੇ ਹੋਏ ਆਪਣੇ-ਆਪ ਨੂੰ ਪੱਕੇ ਪੈਰੀਂ ਕਰ ਲਿਆ। ਨਾਟਕ, ‘ਖੂਹ ਦੇ ਡੱਡੂ’ ਅਤੇ ‘“ਬੇਗਮੋ ਦੀ ਧੀ’ ਉਸ ਦੇ ਪਸੰਦੀਦਾ ਦੇ ਨਾਟਕ ਹਨ।
ਫੇਰ ਉਸਦਾ ਰੁੱਖ ਛੋਟੇ ਪਰਦੇ ਵੱਲ ਹੋ ਗਿਆ ਜਿੱਥੇ ਉਸ ਨੇ “’ਸਾਵਧਾਨ ਇੰਡੀਆ’, ਸੋਨੀ ਧਾਲੀਵਾਲ ਦੀ “’ਹੰਝੂ ਅਤੇ ਜਗਦੀਪ ਧਾਲੀਵਾਲ ਦੀ, “’ਕੋਣ ਹੈ ਰਿਜ਼ਕ ਦਾਤਾ’ ਤੇ ‘ਕੇਹਰ ਸਿੰਘ ਦੀ ਮੌਤ’ (ਜਿਸ ਵਿੱਚ ਉਸ ਨੇ ਪਾਖਰ ਦਾ ਅਹਿਮ ਰੋਲ ਅਦਾ ਕੀਤਾ ਹੈ), ਆਦਿ ਪੰਜਾਬੀ ਗੀਤਾਂ ਦੇ ਵੀਡਿਓ ਅਤੇ ਲੜੀਵਾਰ ਵਿਚ ਕੰਮ ਕੀਤਾ। ਇਸਤੋਂ ਇਲਾਵਾ ਜਗਦੀਪ ਧਾਲੀਵਾਲ ਦੀ ਅਗਲੀ ਫ਼ਿਲਮ, ‘ਨੂਰਾਂ ਦੀ ਸ਼ੂਟਿੰਗ ਵੀ ਛੇਤੀਂ ਹੀ ਸ਼ੁਰੂ ਹੋਣ ਵਾਲੀ ਹੈ ਜਿਸ ਵਿੱਚ ਉਸ ਦਾ ਕੱਦਾਵਰ ਰੋਲ ਹੋਵੇਗਾ। ਇੱਥੇ ਹੀ ਬਸ ਨਹੀ ਬਲਜੀਤ ਨੇ ਹੋਰ ਵੀ ਕਈ ਛੋਟੀਆਂ/ਟੈਲੀ ਫਿਲਮਾਂ ‘ਚ ਕੰਮ ਕੀਤਾ ਹੈ।
ਬਲਜੀਤ ਨੇ ਦੱਸਿਆ ਕਿ ਕਾਲਜ ਦੀਆਂ ਗਤੀ-ਵਿਧੀਆਂ ਦੌਰਾਨ ਉਹ ਕਾਲਜ ਦਾ ਪੰਜ ਹਜ਼ਾਰ ਮੀਟਰ ਦਾ ਐਥਲੀਟ, ਐਨ. ਐਸ. ਐਸ. ਕਮਾਂਡਰ, ਪੰਜਾਬ ਨੈਸ਼ਨਲ ਕੱਬਡੀ ਖਿਡਾਰੀ, ਕੁਮੈਂਟਰ ਅਤੇ ਕਾਲਜ ਦਾ ਕੂਮੈਡੀਅਨ ਹੋਣ ਦੇ ਨਾਲ-ਨਾਲ ਕਾਲਜ ਦੀ ਹਰ ਸਟੇਜ ਦਾ ਸੰਚਾਲਕ ਹੋਣ ਦਾ ਮਾਣ ਵੀ ਹਾਸਿਲ ਹੈ ਉਸਨੂੰ।
ਅੱਜ ਕੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਬਲਜੀਤ ਮਹਿਤੋ ਦਾ ਕਹਿਣ ਹੈ ਕਿ ਮੈ ਜਗਦੀਪ ਧਾਲੀਵਾਲ ਦਾ ਰਿਣੀ ਹਾਂ ਜਿਸ ਨੇ ਮੈਨੂੰ ਅੱਜ ਕੱਲ ਆਪਣੇ ਨਾਲ ਜੋੜਿਆ ਹੋਇਆਂ ਹੈ।
ਰੱਬ ਕਰੇ ਝਾਂਜਰਾਂ ਦੇ ਬੋਰ ਵਰਗੇ ਛਣਕਾਟੇ ਪਾਂਉਂਣ ਵਾਲਾ, ਥੀਏਟਰ ਦਾ ਪੁਜਾਰੀ ਬਲਜੀਤ ਮਹਿਤੋ, ਆਪਣੀਆਂ ਅੱਡ-ਅੱਡ ਕਲਾਵਾਂ ਦੇ ਬੋਰ ਛਣਕਾਂਉਂਦਾ ਕਲਾ-ਪ੍ਰੇਮੀਆਂ ਨੂੰ ਮੰਤਰ-ਮੁਗਧ ਕਰਨ ਵਿਚ ਲਗਾਤਾਰ ਜੁਟਿਆ ਮਹਿਕਾਂ ਵਿਖੇਰਦਾ ਰਵੇ ! ਥੀਏਟਰ-ਜਗਤ ਨੂੰ ਬਹੁਤ ਆਸਾਂ ਤੇ ਉਮੀਦਾਂ ਹਨ, ਉਸ ਦੀਆਂ ਬਹੁ-ਪੱਖੀ ਕਲਾਵਾਂ ਤੋਂ ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

LEAVE A REPLY

Please enter your comment!
Please enter your name here