ਜੇ ਦਰਦਾਂ ਨੂੰ ਸੀਨੇ ਬਾਲ਼ ਲਵਾਂ ਮੈਂ।

ਤਾਂ ਫਿਰ ਲੋਹੇ ਨੂੰ ਵੀ ਢਾਲ਼ ਲਵਾਂ ਮੈਂ।

ਤੇਰੇ ਦਰਦਾਂ ਵਾਲੇ ਗੀਤਾਂ ਖਾਤਿਰ

ਤੇਰੇ ਤੋਂ ਹੀ ਸੁਰ ਤੇ ਤਾਲ ਲਵਾਂ ਮੈਂ।

ਤੈਨੂੰ ਹਾਸੇ ਹਸਦੀ ਨੂੰ ਤਕਕੇ ਹੀ

ਕੀ ਦੱਸਾਂ ਕੀ ਸੁਪਨੇ ਪਾਲ ਲਵਾਂ ਮੈਂ।

ਤੇਰੇ ਮਗਰੋਂ ਜਿਸ ਨੂੰ ਸੀਨੇ ਲਾਵਾਂ

ਦਿਲ ਕਰਦਾ ਤੇਰੇ ਤੋਂ ਰੁਮਾਲ ਲਵਾਂ ਮੈਂ।

ਤੇਰੇ ਬਾਝੋਂ ਸਾਹ ਰੁਕਦੇ ਜਾਂਦੇ ਨੇ

ਪਾਣੀ ਬਾਝੋਂ ਚਾਹੇ ਟਾਲ ਲਵਾਂ ਮੈਂ।

ਆਪੇ ਹੋ ਮੇਰੇ ਜਾਲਾਂ ਦਾ ਪੰਛੀ

ਆਪੇ ਦਸਦੇ ਕਿਹੜਾ ਜਾਲ਼ ਲਵਾਂ ਮੈਂ।

ਲੈ ਜਾਣਾ ਛੇਤੀ ਹੀ ਬਾਜਿਆਂ ਨਾਲ

ਤੇਰੇ ਖਾਤਿਰ ਸੁਰਖੀ ਲਾਲ ਲਵਾਂ ਮੈਂ।

 

 

NO COMMENTS

LEAVE A REPLY