ਆਬੂਧਾਬੀ

ਭਾਰਤ ‘ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਅਤੇ ਉਸ ਦੀ ਡੀ ਕੰਪਨੀ ਲਈ ਕੰਮ ਕਰਨ ਵਾਲੇ ਸ਼ਾਰਪ ਸ਼ੂਟਰ ਰਾਸ਼ੀਦ ਮਾਲਾਬਾਰੀ ਨੂੰ ਆਬੂਧਾਬੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ੀਦ ਲੰਬੇ ਸਮੇਂ ਤੋਂ ਭਾਰਤ ਤੋਂ ਫਰਾਰ ਦੱਸਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਰਾਸ਼ੀਦ ਨੇ ਛੋਟਾ ਰਾਜਨ ਦੇ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਾਲਾਬਾਰੀ ਨੇ ਦੱਸਿਆ ਕਿ ਦਾਊਦ ਨੇ ਹੀ ਉਸ ਨੂੰ ਛੋਟਾ ਰਾਜਨ ‘ਤੇ ਹਮਲਾ ਕਰਨ ਲਈ ਭੇਜਿਆ ਸੀ। ਹਾਲਾਂਕਿ ਇਸ ਹਮਲੇ ‘ਚ ਛੋਟਾ ਰਾਜਨ ਬਚ ਨਿਕਲਿਆ ਸੀ ਪਰ ਉਸ ਨੂੰ 3 ਗੋਲੀਆਂ ਲੱਗੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਅੰਡਰਵਰਲਡ ਡਾਨ ਛੋਟਾ ਰਾਜਨ ਨਕਲੀ ਪਾਸਪੋਰਟ ਮਾਮਲੇ ‘ਚ ਤਿਹਾੜ ਜੇਲ ‘ਚ 7 ਸਾਲ ਦੀ ਸਜ਼ਾ ਕੱਟ ਰਿਹਾ ਹੈ। ਛੋਟਾ ਰਾਜਨ ‘ਤੇ ਮੁੰਬਈ ਦੇ ਪੱਤਰਕਾਰ ਜੋਤਰਮਏ ਡੇਅ ਦਾ ਕਤਲ ਕਰਨ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ 15 ਸਤੰਬਰ 2000 ਨੂੰ ਦਾਊਦ ਦੇ 4 ਸ਼ਾਰਪ ਸ਼ੂਟਰਾਂ ਨੇ ਥਾਈਲੈਂਡ ‘ਚ ਬੈਂਕਾਕ ਦੇ ਇਕ ਹੋਟਲ ‘ਚ ਪਿੱਜ਼ਾ ਬੁਆਏ ਬਣ ਕੇ ਰਾਜੇਂਦਰ ਸਦਾਸ਼ਿਲ ਨਿਖਲੇਜੇ ਭਾਵ ਛੋਟਾ ਰਾਜਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਛੋਟਾ ਰਾਜਨ ਨੂੰ ਉਸ ਦੇ ਕਰੀਬੀ ਰੋਹਿਤ ਸ਼ਰਮਾ ਨੇ ਬਚਾਇਆ ਸੀ। ਉਸ ਨੂੰ 32 ਗੋਲੀਆਂ ਲੱਗੀਆਂ ਸਨ। ਇਨ੍ਹਾਂ 4 ਹਮਲਾਵਰਾਂ ‘ਚ ਅਬਦੁਲ ਰਾਸ਼ੀਦ ਹੁਸੈਨ ਉਰਫ ਰਾਸ਼ੀਦ ਮਾਲਾਬਾਰੀ ਵੀ ਸ਼ਾਮਲ ਸੀ, ਜੋ ਕਿ ਬਲਦ ਦੀਆਂ ਅੱਖਾਂ ‘ਚ ਗੋਲੀਆਂ ਮਾਰਨ ਲਈ ਜਾਣਿਆ ਜਾਂਦਾ ਸੀ।

LEAVE A REPLY

Please enter your comment!
Please enter your name here