ਛੇ ਨਵੰਬਰ ਨੂੰ ਦਾਜ ਰੋਕੂ ਐਕਟ ਦੀ ਦੁਰਵਰਤੋਂ ਦੇ ਮੁੱਦੇ ਨੂੰ ਪੜ੍ਹਿਆ।ਬੜੇ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ।ਇਸ ਦੀ ਵਰਤੋਂ ਘੱਟ ਤੇ ਦੁਰਵਰਤੋਂ ਵਧੇਰੇ ਹੋ ਰਹੀ ਹੈ।ਇੱਕ ਪਾਸੜ ਕਾਨੂੰਨ ਤੇ ਅਮਲ ਕਰਕੇ ਪਰਿਵਾਰਾਂ ਤੇ ਸਮਾਜ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ।ਦਹੇਜ ਲੈਣ ਤੇ ਦੇਣ ਵਾਲਾ ਦੋਨੋਂ ਦੋਸ਼ੀ ਹਨ ਪਰ ਹਕੀਕਤ ਹੈ ਕਦੇ ਵੀ ਦਹੇਜ ਦੇਣ ਵਾਲਿਆਂ ਤੇ ਕੇਸ ਦਰਜ ਨਹੀਂ ਕੀਤਾ ਜਾਂਦਾ।ਸੁਹਰੇ ਪਰਿਵਾਰ ਵਿੱਚ ਕੁੜੀ ਦੇ ਮਾਪਿਆਂ ਦਾ ਦਖਲ ਬਹੁਤ ਜ਼ਿਆਦਾ ਵੱਧ ਗਿਆ ਹੈ।ਖਾਸ ਕਰਕੇ ਲੜਕੀ ਦੀ ਮਾਂ ਦਾ।ਲੜਕੇ ਦੀ ਮਾਂ ਨੂੰ ਤਾਂ ਇਵੇਂ ਸਮਝਦੇ ਹਨ ਜਿਵੇਂ ਉਸਨੂੰ ਕੁਝ ਵੀ ਅਕਲ ਨਹੀਂ, ਸਮਝ ਨਹੀਂ,ਘਰ ਸੰਭਾਲਣ ਦਾ ਪਤਾ ਹੀ ਨਹੀਂ।ਲੜਕੇ ਨੂੰ ਮਾਪਿਆਂ ਦੇ ਵਿਰੁੱਧ ਚੁੱੱਕਿਆ ਜਾਂਦਾ ਹੈ।ਅਗਰ ਉਹ ਸੁਹਰੇ ਪਰਿਵਾਰ ਦੇ ਕਹਿਣੇ ਤੇ ਨਹੀਂ ਚੱਲਦਾ ਤਾਂ ਸਾਰੀਆਂ ਧਾਰਾਵਾਂ ਗਿਣਵਾ ਦਿੱਤੀਆਂ ਜਾਂਦੀਆਂ ਹਨ।ਕੁੜੀ ਤੇ ਕੁੜੀ ਦੇ ਮਾਪੇ ਖੁਦ ਦਹੇਜ ਦੀ ਰੌਲੀ ਪਾਉਣ ਲੱਗ ਜਾਂਦੇ ਹਨ ਪਰ ਜਿੰਨਾ ਮੰਗਾਂ ਦੀ ਚੱਕੀ ਵਿੱਚ ਮੁੰਡਾ ਤੇ ਉਸਦੇ ਮਾਪੇ ਪਿਸ ਰਹੇ ਹਨ,ਉਸ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਕੋਈ ਸੁਣਦਾ ਹੀ ਨਹੀਂ।ਅੱਜ ਵਿਆਹਾਂ ਵਿੱਚ ਖਰਚੇ ਦੋਨਾਂ ਧਿਰਾਂ ਦੇ ਬਥੇਰੇ ਹੁੰਦੇ ਹਨ।ਕੀ ਕੁੜੀ ਦੇ ਮਾਪੇ,ਉਨ੍ਹਾਂ ਦੀ ਜਾਇਦਾਦ ਵਿੱਚ ਕਾਨੂੰਨੀ ਤੌਰ ਤੇ ਜੋ ਹੱਕ ਬਣਦਾ ਹੈ ਉਹ ਦੇ ਦਿੱਤਾ।ਜਿਸ ਦਿਨ ਕੁੜੀ ਦੇ ਮਾਪਿਆਂ ਤੇ ਦਹੇਜ ਦੇਣ ਦਾ ਕੇਸ ਦਰਜ ਹੋਣਾ ਸ਼ੁਰੂ ਹੋ ਗਿਆ, ਮਾਪਿਆਂ ਦੀ ਜਾਇਦਾਦ ਵਿੱਚੋਂ ਬਣਦਾ ਹਿੱਸਾ ਕੁੜੀ ਦੇ ਨਾਮ ਲਗਾਉਣ

ਦੀ ਹਦਾਇਤ ਹੋਣ ਲੱਗ ਗਈ।ਜੋ ਸਮਾਨ ਦਿੱਤਾ ਉਸਦੀਆਂ ਰਸੀਦਾਂ ਵਿਖਾਕੇ ਦਿੱਤਾ ਸਮਾਨ ਹੀ ਵਾਪਿਸ ਮਿਲੇਗਾ, ਲੈ ਜਾਉ,ਜਿਵੇਂ ਤੇ ਜਿਸ ਹਾਲਤ ਵਿੱਚ ਹੈ ਤਾਂ ਕੁਝ ਰਾਹਤ ਮੁੰਡੇ ਵਾਲੇ ਪਰਿਵਾਰ ਨੂੰ ਮਿਲੇ।ਬਿਲਕੁੱਲ ਸੱਚ ਹੈ ਇੱਕ ਤਰਫ਼ੇ ਕੁੜੀਆਂ ਦੇ ਹੱਕ ਵਿੱਚ ਵੀ ਫੈਸਲੇ ਲੈ ਲ ਏ ਜਾਂਦੇ ਹਨ।ਕੁੜੀ ਦੇ ਮਾਪਿਆਂ ਵੱਲੋਂ ਕੀਤੇ ਖਰਚੇ ਨੂੰ ਜੋੜਿਆ ਜਾਂਦਾ ਹੈ ਪਰ ਮੁੰਡੇ ਦੇ ਪਰਿਵਾਰ ਵੱਲੋਂ ਕੀਤੇ ਖਰਚੇ ਬਾਰੇ ਕੋਈ ਗੱਲ ਨਹੀਂ ਕਰਦਾ।ਜਿਸ ਤਰ੍ਹਾਂ ਦਾ ਬੋਝ ਕੁੜੀ ਪਰਿਵਾਰ ਤੇ ਹੈ ਉਵੇਂ ਦਾ ਹੀ ਮੁੰਡੇ ਦੇ ਪਰਿਵਾਰ ਤੇ ਪੈਂਦਾ ਹੈ।ਜਦੋਂ ਕੁੜੀ ਮੁੰਡਾ ਬਰਾਬਰ ਹਨ ਤਾਂ ਫੈਸਲੇ ਵੀ ਨਿਰਪੱਖ ਹੋਣ ਤੇ ਲਿੰਗ ਦੇ ਆਧਾਰ ਤੇ ਨਹੀਂ ਹੋਣੇ ਚਾਹੀਦੇ।ਬਹੁਤ ਵਧੀਆ ਜਾਣਕਾਰੀ।

——————–00000—————————   –

  • #22/2,ਸਕਾਈਲਾਰਕ ਇਨਕਲੇਵ, ਸੈਕਟਰ 115,ਗ੍ਰਰੇਟਰ ਮੁੁਹਾਲੀ,  ਪੰਜਾਬ
     

 

NO COMMENTS

LEAVE A REPLY