ਨਿਊਯਾਰਕ, 6 ਨਵੰਬਰ ( ਰਾਜ ਗੋਗਨਾ ) — ਵਾਤਾਵਰਨ ਗੀਤ ਨਾਲ ਸਟਾਰ ਬਣੇ ਗਾਇਕ ਬਲਵੀਰ ਸ਼ੇਰਪੁਰੀ ਦੀ ਅਵਾਜ਼ ਚੋ ਰਿਕਾਡ ਕੀਤਾ ਨਵਾਂ ਗੀਤ “ਨਸ਼ਿਆ ਦਾ ਕਹਿਰ, ਦੀਵਾਲੀ ਤੇ ਰਿਲੀਜ਼ ਹੋਵੇਗਾ ਇਸ ਗੀਤ ਬਾਰੇ ਜਾਣਕਾਰੀ ਦਿੰਦਿਆ ਪੇਸ਼ਕਰ ਸਾਬੀ ਚੀਨੀਆ ਨੇ ਦੱਸਿਆ ਕਿ ਲੋਕ ਅਕਸਰ ਧੂੰਆਂ ਰਹਿਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਦਿੰਦੇ ਹਨ ਪਰ ਉਨਾਂ ਦਾ ਇਹ ਗੀਤ ਨੌਜਵਾਨਾਂ ਦੀਆਂ ਜਮੀਰਾਂ ਨੂੰ ਜਗਾਉਣ ਤੇ ਜਵਾਨੀ ਬਚਾਉਣ ਦੀ ਪ੍ਰੇਰਨਾ ਦਿੰਦਾ ਹੈ ਜਿਸਨੂੰ ਦੀਵਾਲੀ ਵਾਲੇ ਦਿਨ ਦੇਸ਼ ਵਿਦੇਸ਼ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਲੋਕ ਰੰਗ ਆਡੀਉ  (ਕੈਨੇਡਾ) ਦੇ ਪ੍ਰੋਡਿਊਸਰ ਸਾਬੀ ਸੁੱਖੀਆ ਨੰਗਲ ਦੀ ਪੂਰੀ ਟੀਮ ਇਸ ਗੀਤ ਨੂੰ ਰਿਲੀਜ਼ ਕਰਨ ਵਿਚ ਰੁਝੀ ਹੋਈ ਹੈ ਗੀਤ ਨੂੰ ਬਲਵੀਰ ਸ਼ੇਰਪੁਰੀ ਨੇ ਖੁਦ ਕਲਮਬੰਦ ਕੀਤਾ ਹੈ ਜਦ ਕਿ ਸੰਗੀਤ ਹਰੀ ਅਮਿਤ ਦੁਆਰਾ ਤਿਆਰ ਕੀਤਾ ਗਿਆ ਹੈ ਕੇ,ਰਵੀ ਸ਼ੰਕਰ ਨੇ ਵੀਡੀਉ  ਫਿਲਮਾਂਕਣ ਕੀਤਾ ਹੈ।ਇੱਥੇ ਇਹ ਵੀ ਦੱਸਣਯੋਗ ਹੈ ਇਸ ਤੋ ਪਹਿਲਾ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਸ਼ੀਰਵਾਦ ਤੇ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਬਲਵੀਰ ਸ਼ੇਰਪੁਰੀ ਦਾ ਗਾਇਆ ਗੀਤ “ਵਾਤਾਵਰਨ, ਬਹੁਤ ਮਕਬੂਲ ਹੋਇਆ ਸੀ ਠੀਕ ਉਸੇ ਤਰਾਂ ਸਾਰੀ ਟੀਮ ਨਸ਼ਾ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦੇ ਹੋਏ ਨਵਾਂ ਗੀਤ “ਨਸ਼ਿਆ ਦਾ ਕਹਿਰ, ਲੈਕੇ ਹਾਜਰ ਹੋ ਰਹੇ ਹਨ। ਆਸ ਹੈ ਕਿ ਇਸ ਗੀਤ ਨੂੰ ਸਰੋਤੇ ਭਰਪੂਰ ਪਿਆਰ ਬਖਸ਼ਣਗੇ।

LEAVE A REPLY

Please enter your comment!
Please enter your name here