ਦੁਬਈ ‘ਚ ਇਕ ਭਾਰਤੀ ਵਿਅਕਤੀ ਨੇ 2.72 ਮਿਲੀਅਨ ਡਾਲਰ (10 ਮਿਲੀਅਨ ਦਿਰਹਮ) (ਕਰੀਬ 20 ਕਰੋੜ ਰੁਪਏ) ਦਾ ਮਹੀਨਾਵਾਰ ਜੈੱਕਪਾਟ ਜਿੱਤਿਆ ਹੈ। ਇਸ ਜੈੱਕਪਾਟ ਨੂੰ ਜਿੱਤਣ ਵਾਲੇ ਭਾਰਤੀ ਦਾ ਨਾਂ ਬ੍ਰਿਟੀ ਮਾਰਕੋਸ ਹੈ ਤੇ ਉਹ ਭਾਰਤ ‘ਚ ਕੇਰਲਾ ਦੇ ਰਹਿਣ ਵਾਲੇ ਹਨ। ਬ੍ਰਿਟੀ ਮਾਰਕੋਸ, ਜੋ ਕਿ ਰਾਜਧਾਨੀ ਆਬੂ ਧਾਬੀ ‘ਚ ਇਕ ਡਰਾਫਟਮੈਨ ਵਜੋਂ ਕੰਮ ਕਰਦੇ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇਹ ਜੈੱਕਪਾਟ ਜਿੱਤਣਗੇ। ਮਾਰਕੋਸ 2004 ਤੋਂ ਦੁਬਈ ‘ਚ ਕੰਮ ਕਰ ਰਹੇ ਹਨ। ਮਾਰਕੋਸ ਪਹਿਲਾਂ ਵੀ ਇਸ ਜੈੱਕਪਾਟ ਦੀ ਟਿਕਟ ਖਰੀਦ ਚੁੱਕੇ ਹਨ ਪਰ ਉਹ ਹਰ ਵਾਰ ਅਜਿਹਾ ਨਹੀਂ ਕਰਦੇ ਸਨ। ਇਹ ਜੈੱਕਪਾਟ ਜਿੱਤਣ ਤੋਂ ਬਾਅਦ ਮਾਰਕੋਸ ਨੇ ਮੀਡਆ ਨਾਲ ਗੱਲ ਕਰਦਿਆਂ ਕਿਹਾ ਕਿ ਕੇਰਲਾ ਦੇ ਕਈ ਲੋਕ ਅਜਿਹੇ ਜੈੱਕਪਾਟ ਜਿੱਤ ਚੁੱਕੇ ਹਨ ਤੇ ਹਰ ਵਾਰ ਨਾਲ ਮੇਰਾ ਵਿਸ਼ਵਾਸ ਵਧਦਾ ਗਿਆ। ਪਰੰਤੂ ਇਸ ਵਾਰ ਮੈਨੂੰ ਲੱਗਿਆ ਕਿ ਮੈਂ ਜਿੱਤ ਜਾਵਾਂਗਾ। ਉਨ੍ਹਾਂ ਇਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਵੀਂ ਵਾਰ ਟਿਕਟ ਖਰੀਦੀ ਹੈ। ਮੇਰੀ ਪਤਨੀ ਤੇ ਬੇਟਾ ਕੇਰਲਾ ‘ਚ ਹਨ। ਮੈਂ ਬਹੁਤ ਸਾਰਾ ਕਰਜ਼ਾ ਦੇਣਾ ਹੈ ਪਰ ਮੈਂ ਅਜੇ ਕੋਈ ਫੈਸਲਾ ਨਹੀਂ ਲਿਆ ਪਰ ਮੇਰੇ ਸਾਰੇ ਕਰਜ਼ੇ ਖਤਮ ਕਰਨਾ ਮੇਰੀ ਤਰਜੀਹ ਹੈ। ਹਰੇਕ ਬੰਦੇ ਦੇ ਸੁਪਨੇ ਵਾਂਗ ਮਾਰਕੋਸ ਦਾ ਵੀ ਇਕ ਸੁਪਨਾ ਹੈ ਕਿ ਉਹ ਆਪਣੇ ਸਾਰੇ ਕਰਜ਼ੇ ਖਤਮ ਕਰ ਦੇਵੇ ਤੇ ਆਪਣਾ ਘਰ ਬਣਾਵੇ। ਇਸ ਜੈੱਕਪਾਟ ਦੇ 10 ਜੇਤੂਆਂ ‘ਚ 9 ਭਾਰਤੀ ਤੇ ਇਕ ਪਾਕਿਸਤਾਨੀ ਵਿਅਕਤੀ ਸ਼ਾਮਲ ਹੈ। ਪਾਕਿਸਤਾਨ ਦੇ ਵਾਰਿਸ ਅਲੀ ਸਰਦਾਰ ਅਲੀ ਨੇ ਇਕ ਜੈੱਕਪਾਟ ‘ਚ 70 ਹਜ਼ਾਰ ਦਿਰਹਮ ਦਾ ਇਨਾਮ ਜਿੱਤਿਆ ਹੈ। ਬੀਤੇ ਮਹੀਨੇ ਵੀ ਭਾਰਤੀ ਮੂਲ ਦੇ ਇਕ ਵਿਅਕਤੀ ਮੁਹੰਮਦ ਕੁਨਹੀ ਮਯਾਲਾ, ਜਿਸ ਨੇ ਬਿਗ ਟਿਕਟ ਆਬੂ ਧਾਬੀ ‘ਚ 70 ਲੱਖ ਦਿਰਹਮ ਦਾ ਜੈੱਕਪਾਟ ਜਿੱਤਿਆ ਸੀ।

LEAVE A REPLY

Please enter your comment!
Please enter your name here