ਕਦੁਨਾ

ਨਾਈਜੀਰੀਆ ਦੇ ਉੱਤਰ ‘ਚ ਸਥਿਤ ਕਦੁਨਾ ਸੂਬੇ ‘ਚ ਅਗਵਾਕਾਰਾਂ ਨੇ ਦੋ ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ ਤੇ ਇਕ ਕੈਨੇਡੀਅਨ ਤੇ ਇਕ ਅਮਰੀਕੀ ਨਾਗਰਿਕ ਨੂੰ ਅਗਵਾ ਕਰ ਲਿਆ। ਇਹ ਜਾਣਕਾਰੀ ਨਾਈਜੀਰੀਆ ਦੇ ਸਰਕਾਰੀ ਅਧਿਕਾਰੀਆਂ ਨੇ ਦਿੱਤੀ । ਕਦੁਨਾ ਸੂਬੇ ‘ਚ ਪੁਲਸ ਦੇ ਬੁਲਾਰੇ ਮੁਖਤਾਰ ਅਲੀਯੁ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਕਦੁਨਾ ਸ਼ਹਿਰ ਤੋਂ ਰਾਜਧਾਨੀ ਅਬੁਜਾ ਦੇ ਰਸਤੇ ‘ਚ ਕਗਾਰਕੋ ਦੇ ਨੇੜੇ ਅਮਰੀਕੀ ਤੇ ਕੈਨੇਡੀਅਨ ਨਾਗਰਿਕ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ‘ਚ ਤਾਇਨਾਤ ਦੋਵਾਂ ਪੁਲਸ ਕਰਮਚਾਰੀਆਂ ਨੇ ਬੰਦੂਕਧਾਰੀਆਂ ‘ਤੇ ਗੋਲੀਆਂ ਚਲਾਈਆਂ ਪਰ ਇਸ ਗੋਲੀਬਾਰੀ ‘ਚ ਦੋਵਾਂ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here