ਸਿੱਖਿਆ ਵਿਭਾਗ,ਪੰਜਾਬ ਵਲੋ ਮਾਨਯੋਗ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਵਿੱਚ ਗੁਣਾਤਮਕ ਸਿੱਖਿਆ ਦੇ ਸੁਧਾਰ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲੇ ਅਧੀਨ ਜਿਲਾ ਲੁਧਿਆਣਾ ਵਿਚ ਦ¨ਸਰੀ ਵਾਰ ਉਨ੍ਹਾਂ ਪ੍ਰਿੰਸੀਪਲਾਂ,ਲੈਕਚਰਰਾਂ,ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ.ਨਾਨ-ਟੀਚਿੰਗ ਕਰਮਚਾਰੀਆਂ ਨੂੰ ਸਿਖਿਆ ਦੇ ਵੱਖ ਵੱਖ ਖੇਤਰਾਂ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਸਦਕਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।ਆਰ.ਐਸ.ਸੀਨੀਅਰ ਸੈਕੰਡਰੀ ਸਕੂਲ,ਮਾਡਲ ਟਾਊਨ,ਲੁਧਿਆਣਾ ਵਿੱਚ ਹੋਏ ਇਸ ਪਰੋਗਰਾਮ ਵਿੱਚ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ,ਸਰਬ ਸਿੱਖਿਆ ਅਭਿਆਨ.ਪੰਜਾਬ ਕਮ ਨੋਡਲ ਅਫਸਰ ਸ਼੍ਰੀ ਸੁਭਾਸ਼ ਮਹਾਜਨ ਜੀ ਪਹੁੰਚੇ ਸਨ।ਸਭ ਤੋਂ ਪਹਿਲਾਂ ਜਿਲਾ ਗਾਈਡੈਂਸ ਕਾਊਂਸਲਰ ਸ,ਗੁਰਕਿਰਪਾਲ ਸਿੰਘ ਬਰਾੜ ਜੀ ਨੇ ਉਨ੍ਹਾਂ ਨੂੰ ਜੀਅ ਆਇਆਂ ਕਿਹਾ ।ਜਿਲਾ ਸਿੱਖਿਆ ਅਫਸਰ ਸ਼੍ਰੀ ਮਤੀ ਸਵਰਨਜੀਤ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਮੁਬਾਰਕਵਾਦ ਦਿੰਦੇ ਹੋਏ ਅਧਿਆਪਕ ਦੇ ਕਿੱਤੇ ਨੂੰ ਬਹੁਤ ਸ਼ਾਨਾਮੱਤਾ ਪਰ ਚੁਣੌਤੀਆਂ ਭਰਪ¨ਰ ਕਿਹਾ।ਡਿਪਟੀ ਡਾਇਰੈਕਟਰ ਜੀ ਨੇ ਅਧਿਆਪਕਾਂ ਦਾ ਮਨੋਬਲ ਉਚਾ ਚੁੱਕੇ ਜਾਣ ਲਈ ਸਨਮਾਨ ਦੀ ਲੋੜ ਤੇ ਚਰਚਾ ਕਰਦਿਆਂ ਕਿਹਾ ਕਿ ਹੁਣ ਤੁਹਾਡਾ ਸਭ ਦਾ ਕੰਮ ਪਹਿਲਾਂ ਨਾਲੋਂ ਵੀ ਵੱਧ ਵਧੀਆ ਹੋਣਾ ਚਾਹੀਦਾ ਏ । ਅਧਿਆਪਕ ਨੂੰ ਇੱਕ ਜਿੰਮੇਵਾਰ, ਮਿਹਨਤੀ, ਸੰਘਰਸ਼ਸ਼ੀਲ ਅਤੇ ਵਿਦਿਆਰਥੀਆਂ ਲਈ ਚਾਨਣ-ਮੁਨਾਰਾ ਦੱਸਦਿਆਂ ਜਿੱਥੇ ਉਨ੍ਹਾਂ ਨੇ ਅਧਿਆਪਕਾਂ ਤੇ ਮਾਣ ਮਹਿਸ¨ਸ ਕੀਤਾ, ਉੱਥੇ ਇਹ ਵੀ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਹੋਰ ਉੱਚਾ ਲਿਜਾਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਅਧਿਆਪਕ ਵਰਗ ਵਲੋਂ ਗੁਣਵੱਤਾ ਸੁਧਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਜਿਲਾ ਸਿੱਖਿਆ ਅਫਸਰ ਸ਼੍ਰੀ ਮਤੀ ਸਵਰਨਜੀਤ ਕੌਰ ਜੀਂ ਦੇ ਨੇਕ ਸੁਭਾਅ,ਮਿਹਨਤ,ਲਗਨ,ਅਤੇ ਸਿੱਖਿਆ ਸੁਧਾਰ ਲਈ ਉਨ੍ਹਾਂ ਦੇ ਨਿੱਜੀ ਸ਼ਖਸ਼ੀਅਤ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੇ ਸਭ ਤੋਂ ਪਹਿਲੇ ਦਰਜੇ ਦੇ ਜ਼ਿਲਾ ਸਿੱਖਿਆ ਅਧਿਕਾਰੀ ਆਖਿਆ।ਉਨ੍ਹਾਂ ਪੜ੍ਹੋ ਪੰਜਾਬ ਪ੍ਰੋਜੈਕਟ ਬਾਰੇ ਬੋਲਦਿਆਂ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਮਨੋਵਿਗਿਆਨ ਨੂੰ ਸਮਝ ਕੇ ਸਿਖਿਆਂ ਦਿੱਤੇ ਜਾਣ ਤੇ ਮਾਣ ਮਹਿਸ¨ਸ ਕੀਤਾ । ਡਿਪਟੀ ਡਾਇਰੈਕਟਰ ਸ਼੍ਰੀ ਸੁਭਾਸ਼ ਮਹਾਜਨ,ਜਿਲਾ ਸਿੱਖਿਆ ਅਫਸਰ ਸ਼੍ਰੀ ਮਤੀ ਸਵਰਨਜੀਤ ਕੌਰ,ਜਿਲਾ ਗਾਈਡੈਂਸ਼ ਕਾਊਂਸਰ ਗੁਰਕਿਰਪਾਲ ਸਿੰਘ ਬਰਾੜ,ਏ .ਈ.ਓ.ਸਹਾਇਕ ਜਿਲਾ ਸਿੱਖਿਆ ਅਫਸਰ ਸ਼੍ਰੀ ਬਿਕਰਮ ਭਨੋਟ, ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਮਿਲ ਕੇ ਵੱਖ ਵੱਖ ਸਕੂਲਾਂ ਦੇ 38 ਪ੍ਰਿੰਸੀਪਲ,53 ਲੈਕਚਰਰ,ਸਾਇੰਸ ਵਿਸ਼ੇ ਦੇ 100% ਨਤੀਜੇ ਵਾਲ਼ੇ 182 ਅਧਿਆਪਕ, ਮਾਸਟਰ ਕੇਡਰ ਦੇ ਹੋਰ ਵਿਸ਼ਿਆਂ ਪੰਜਾਬੀ, ਹਿੰਦੀ, ਗਣਿਤ, ਐੱਸ.ਅੱਸ, ਸਰੀਰਕ ਸਿੱਖਿਆ ਦੇ 110 ਅਤੇ 10ਨਾਨ-ਟੀਚਿੰਗ ਕਰਮਚਾਰੀਆਂ ਜਿਨ੍ਹਾਂ ਦੀ ਕੁੱਲ ਗਿਣਤੀ 393 ਹੈ ਨੂੰ ਪ੍ਰਸੰਸਾ ਪੱਤਰ ਦੇ ਕੇ ਉਨ੍ਹਾ ਦੀਆਂ ਸੇਵਾਵਾਂ ਦੀ ਸਲਾਹਨਾ ਕੀਤੀ ਗਈ । ਇਸ ਸਮੇ ਡੀ. ਐਮ.ਜਸਵੀਰ ਸਿੰਘ ਵੀ ਹਾਜਰ ਸਨ।ਸੀ.ਜੀ.ਆਰ. ਪੀ.ਜਸਵਿੰਦਰ ਸਿੰਘ ਰੁਪਾਲ,ਜਨਕ ਰਾਜ,ਸੁਸ਼ੀਲ ਕੁਮਾਰ,ਕਰਮਜੀਤ ਗਰੇਵਾਲ,ਜਤਿੰਦਰ ਸਿੰਘ,ਬਲਵੀਰ ਸਿੰਘ,ਹਰੀ ਕ੍ਰਿਸ਼ਨ,ਸੁਨੀਤਾ ਗੁਪਤਾ,ਕਮਲਜੀਤ ਕੌਰ,ਸੋਨੂੰ ਸ਼ਰਮਾ,ਨੀਲਮ ਚਾਵਲਾ ਆਦਿ ਨੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਭਰਪੂਰ ਯੋਗਦਾਨ ਪਾਇਆ। ਪਹਿਲਾਂ ਪਹਿਲੇ ਪੜਾਅ ਵਿੱਚ 413 ਅਧਿਆਪਕ ਸਨਮਾਨਿਤ ਹੋ ਚੁੱਕੇ ਹਨ।ਸਟੇਜ ਸਕੱਤਰ ਦੀ ਸੇਵਾ ਨੈਸ਼ਨਲ ਐਵਾਰਡੀ ਅਧਿਆਪਕ ਸ.ਕਰਮਜੀਤ ਸਿੰਘ ਗਰੇਵਾਲ ਨੇ ਬਹੁਤ ਖੂਬਸੂਰਤੀ ਨਾਲ ਨਿਭਾਈ

LEAVE A REPLY

Please enter your comment!
Please enter your name here