ਸੋਲ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜਾਈ-ਇਨ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਉੱਤਰ ਕੋਰੀਆ ਨਾਲ ਲੱਗਦੇ ਸਰਹੱਦ ‘ਤੇ ਫੌਜ ਸੰਘਰਸ਼ ਦੀ ਜ਼ਿਆਦਾ ਸੰਭਾਵਨਾ ਹੈ। ਪਿਛਲੇ ਹਫਤੇ ਮੂਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲਈ ਸੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕੀ ਪਿਓਂਗਯਾਂਗ ਨੇ ਆਪਣੀ ਸਭ ਤੋਂ ਲੰਮੀ ਦੂਰੀ ਦਾ ਮਿਜ਼ਾਇਲ ਪ੍ਰੀਖਣ ਕਰਨ ਦੇ ਕੁਝ ਦਿਨਾਂ ਬਾਅਦ ਉੱਤਰ ਕੋਰੀਆ ਦਾ ਪਰਮਾਣੂ ਅਤੇ ਰਾਕੇਟ ਪ੍ਰੋਗਰਾਮ ਅਗੇ ਵਧ ਰਿਹਾ ਹੈ। ਉਨ੍ਹਾਂ ਨੇ ਰੱਖਿਆ ਮੰਤਰਾਲੇ ਦੇ ਦੌਰੇ ਦੇ ਦੌਰਾਨ ਕਿਹਾ ਕਿ ਮੈਂ ਉੱਤਰ ਦੇ ਗੁੱਸੇ ਅਤੇ ਪਰਮਾਣੂ ਧਮਕੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਗਾਂ। ਉਨ੍ਹਾਂ ਨੇ ਕਿਹਾ ਕਿ ਅਸੀ ਹਕੀਕਤ ‘ਚ ਰਹਿ ਰਹੇ ਹਾਂ ਜਿੱਥੇ ਫੌਜ ਸੰਘਰਸ਼ ਦੀ ਜ਼ਿਆਦਾ ਸੰਭਾਵਨਾ ਹੈ। ਦੱਸਣਯੋਗ ਹੈ ਕਿ ਹਾਲ ਦੇ ਹਫਤਿਆਂ ‘ਚ ਹੀ ਅਮਰੀਕਾ ਅਤੇ ਉੱਤਰ ਕੋਰੀਆ ‘ਚ ਤਨਾਅ ਵੱਧ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਫੌਜ ਕਾਰਵਾਈ ਇਕ ਵਿਚਾਰਧਾਰਾ ਵਿਕਲਪ ਹੈ ।

LEAVE A REPLY

Please enter your comment!
Please enter your name here