ਜੋਹਾਨਸਬਰਗ

ਦੱਖਣੀ ਅਫਰੀਕਾ ਦੀ ਸੱਤਾਧਾਰੀ ‘ਅਫਰੀਕਨ ਨੈਸ਼ਨਲ ਕਾਂਗਰਸ’ (ਏ.ਐੱਨ.ਸੀ.) ਨੇ ਰਾਸ਼ਟਰਪਤੀ ਜੈਕਬ ਜੁਮਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਦੇ ਸਰਕਾਰੀ ਸੂਤਰਾਂ ਮੁਤਾਬਕ ਪਾਰਟੀ ਦੇ ਉੱਚ ਨੇਤਾਵਾਂ ਦੀ ਸੋਮਵਾਰ ਨੂੰ 8 ਘੰਟਿਆਂ ਤਕ ਚੱਲੀ ਬੈਠਕ ਮਗਰੋਂ ਜੁਮਾ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਇਸ ਬੈਠਕ ‘ਚ ਸ਼ਾਮਲ ਸੂਤਰਾਂ ਨੇ ਦੱਸਿਆ ਕਿ ਪ੍ਰਿਟੋਰਿਆ ‘ਚ ਯੂਨੀਅਨ ਬਿਲਡਿੰਗ ਦੇ ਕੋਲ ਜੁਮਾ ਦੇ ਘਰ ‘ਚ ਰਾਤ ਸਾਢੇ 10 ਵਜੇ ਸ਼ੁਰੂ ਹੋਈ ਏ.ਐੱਨ.ਸੀ. ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਮੈਰਾਥਨ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਅਜੇ ਤਕ ਏ.ਐੱਨ.ਸੀ. ਦੇ ਅਧਿਕਾਰੀਆਂ ਅਤੇ ਜੁਮਾ ਦੇ ਬੁਲਾਰੇ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਮਿਲ ਸਕੀ। ਜ਼ਿਕਰਯੋਗ ਹੈ ਕਿ ਜੁਮਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਹੋਏ ਹਨ ਅਤੇ ਇਸੇ ਕਾਰਣ ਉਨ੍ਹਾਂ ਦੇ ਰਾਸ਼ਟਰਪਤੀ ਦੇ ਤੌਰ ‘ਤੇ ਦੂਜਾ ਕਾਰਜਕਾਲ ਖਤਮ ਹੋਣ ਤੋਂ ਇਕ ਸਾਲ ਪਹਿਲਾਂ ਹੀ ਅਹੁਦਾ ਛੱਡਣਾ ਪੈ ਸਕਦਾ ਹੈ।

LEAVE A REPLY

Please enter your comment!
Please enter your name here