ਧਰਮੀਂ

ਰੱਬ ਨੂੰ ਪਾਗਲ ਬਣਾਉਦੇ ਲੋਕੀ
ਸਵਰਗ ਨੂੰ ਜਾਣਾ ਚਾਹੁੰਦੇ ਲੋਕੀ

ਤੜਕੇ ਉੱਠ ਕੇ ਕਰਦੇ ਭਗਤੀ
ਸਾਮ ਨੂੰ ਮੁਰਗਾ ਖਾਂਦੇ ਲੋਕੀ

ਝੂਠ ਫਰੇਬ ਦਾ ਗਰਦ ਮਨਾ ਤੇ
ਤੀਰਥਾਂ ਉਤੇ ਨਹਾਂਉਦੇ ਲੋਕੀ

ਗੂੰਗਾ ਬੋਲ਼ਾ ਸਮਝਦੇ ਰੱਬ ਨੂੰ
ਸੰਘ ਫਾੜ ਕੇ ਗਾਉਂਦੇ ਲੋਕੀ

ਰੱਬ ਵੰਡਿਆ ਕੰਧਾਂ ਦੇ ਵਿੱਚ
ਮੰਦਰ ਮਸਜਿਦ ਢਾਉਦੇ ਲੋਕੀ

ਢਿੱਡ ਚ ਕਾਲਾ ਨਾਗ ਪਾਲਿਆ
ਚਿੱਟੇ ਬਸਤਰ ਪਾਉਂਦੇ ਲੋਕੀ

ਚਿੱਤਰ ਛਾਪ ਕੇ ਚਿੱਤ ਮਚੌਲ਼ੇ
ਕਮਲਿਆਂ ਨੂੰ ਭਰਮਾਂਉਦੇ ਲੋਕੀ

ਦੁੱਧ ਡੋਲ ਨਿੱਤ ਮਰਮਰ ਉੱਤੇ
ਭੁੱਖਿਆਂ ਨੂੰ ਤਰਸਾਂੳੁਦੇ ਲੋਕੀ

ਫੁੱਲ ਤੋਡ਼ ਕੇ ਮਹਿਕਾਂ ਵੰਡਦਾ
ਮਿਟੀ ਵਿੱਚ ਮਲਾਂਉਦੇ ਲੋਕੀ

ਸੋਨਾ ਚਾਦੀ ਮੜ ਮੜੀਆਂ ਤੇ
ਦੋਲਤ ਨੂੰ ਦਰਸਾਉਂਦੇ ਲੋਕੀ

ਅੱਗ ਸੇਕਦੇ ਦੂਰ ਬੈਠ ਕੇ
ਹੋਰਾਂ ਨੂੰ ਮਰਵਾਂਉਦੇ ਲੋਕੀ

ਅਾਪਣੇ ਪੁੱਤਰ ਪਿਆਰੇ ਲੱਗਦੇ
ਗੈਰ ਦਾ ਸੂਲੀ ਚੜਾਂਉਦੇ ਲੋਕੀ

ਧਰਮ ਦੇ ਨਾ ਤੇ ਵੇਖ ਬਿੰਦਰਾ
ਕੀ ਕੀ ਸਾਂਗ ਰਚਾਂਉਦੇ ਲੋਕੀ

Binder jaan e sahit

NO COMMENTS

LEAVE A REPLY