ਲਸਾੜਾ(ਬੱਗਾ ਸੇਲਕੀਆਣਾ)ਪਿੰਡ ਸੇਲਕੀਆਣਾ ਵਿਖੇ ਡਾ.ਅੰਬੇਡਕਰ ਕੰਮਿਊਨਟੀ ਹਾਲ ਚ ਨਵੀ ਬਣੀ ਪੰਚਾਇਤ ਦਾ ਸਨਮਾਨ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਸਮਾਗਮ ਦੋਰਾਨ ਪਿੰਡ ਵਾਸੀਆਂ ਤੇ ਨਵੇਂ ਬਣੇ ਪੰਚਾਇਤ ਮੈਂਬਰਾਂ ਨੇ ਮੱਥਾ ਟੇਕਿਆ ਇਸ ਸਮਾਗਮ ਦੋਰਾਨ ਸ਼੍ਰੀ ਹਰਮੇਸ਼ ਲਾਲ ਜਿਲਾ ਪ੍ਰੀਸ਼ਦ ਮੈਂਬਰ ਅਤੇ ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਲਸਾੜਾ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਲਸਾੜਾ ਤੇ ਹਰਮੇਸ਼ ਲਾਲ ਨੇ ਆਖਿਆ ਕਿ ਪਿੰਡ ਦੇ ਵਿਕਾਸ ਲਈ ਸਾਰੀ ਪੰਚਾਇਤ ਇਕੱਠੀ ਹੋ ਕੇ ਆਪਣਾ ਯੋਗਦਾਨ ਪਾਉਣ ਕਿਉਕਿ ਪਿੰਡ ਵਾਸੀਆਂ ਨੇ ਤੁਹਾਨੂੰ ਪਿੰਡ ਦੀ ਬੇਹਤਰੀ ਲਈ ਜਿੰਮੇਵਾਰੀ ਦਿਤੀ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ ਤੇ ਰਹਿੰਦੇ ਕਾਰਜ ਪਹਿਲ ਦੇ ਅਧਾਰ ਤੇ ਪੂਰੇ ਕਰਵਾਏ ਜਾਣ ਇਸ ਮੋਕੇ ਉਨਾਂ ਕਿਹਾ ਕਿ ਸੁਬੇ ਦੀ ਕਾਂਗਰਸ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ ਤੇ ਸ਼ਹਿਰਾਂ ਵਰਗੀਆਂ ਸਹੂਲਤਾਂ ਦਾ ਪਿੰਡਾਂ ਦੇ ਲੋਕ ਵੀ ਲਾਭ ਪ੍ਰਾਪਤ ਕਰ ਸਕਣ ਉਨਾਂ ਪੰਚਾਇਤ ਨੂੰ ਮੁਬਾਰਕ ਬਾਦ ਦਿਤੀ ਗਈ।ਇਸ ਮੋਕੇ ਪੰਚਾਇਤ ਵਲੋਂ ਸੰਸਦ ਮੈਂਬਰ ਚੋਧਰੀ ਸੰਤੋਖ ਸਿੰਘ ਦੇ ਸਕੱਤਰ ਦੀਪਕ ਨੂੰ ਪਿੰਡ ਦੀਆਂ ਕੁਝ ਮੁੱਖ ਮੰਗਾਂ ਬਾਰੇ ਵੀ ਜਾਣਕਾਰੀ ਦਿਤੀ ਇਸ ਮੋਕੇ ਸਰਪੰਚ ਸ਼੍ਰੀਮਤੀ ਸੀਮਾ ਰਾਣੀ ਸਾਹਨੀ ਪਤਨੀ ਗੁਦਾਵਰ ਸਾਹਨੀ ਅਤੇ ਪੰਚਾਇਤ ਮੈਂਬਰਾਂ ਵਲੋਂ ਸਾਰੇ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਬਾਦ ਕੀਤਾ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਸਾਨੂੰ ਜਿੰਮੇਵਾਰੀ ਦਿਤੀ ਹੈ ਅਸੀ ਪੂਰੀ ਤਨਦੇਹੀ ਨਾਲ ਨਿਭਾਵਾਗੇ ਤੇ ਪਿੰਡ ਦੇ ਅਧੂਰੇ ਪਏ ਕਾਰਜ ਹਨ ਉਨਾਂ ਨੂੰ ਸਰਕਾਰ ਦੀ ਮਦਦ ਨਾਲ ਪਹਿਲ ਦੇ ਅਧਾਰ ਤੇ ਪੂਰੇ ਕਰਾਂਗੇ ਇਸ ਮੋਕੇ ਨਵੀਂ ਬਣੀ ਪੰਚਾਇਤ ਤੇ ਮੁਖ ਮਹਿਮਾਨ ਵਜੋਂ ਪੁਜੀਆਂ ਸਖਸ਼ੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਮੋਕੇ ਚਾਹ ਪਕੋੜੇ ਤੇ ਗੁਰੁ ਕੇ ਲੰਗਰ ਵੀ ਵਰਤਾਏ ਗਏ ਨਵੀ ਬਣੀ ਪੰਚਾਇਤ ਚ ਹਰਦੇਵ ਸਿੰਘ ਢਿਲੋਂ, ਹਰਜੀਤ ਰਾਮ, ਬਲਦੇਵ ਕਾਹਲੋਂ,ਜਸਵੰਤ ਰਾਏ,ਸੁਖਜਿੰਦਰ ਕੋਰ,ਦਰਸ਼ੋ,ਇੰਦਰਜੀਤ ਕੋਰ ਸਾਰੇ ਪਚੰਾਇਤ ਮੈਂਬਰ ਤੋਂ ਇਲਾਵਾ ਸਾਈ ਪਰਮਜੀਤ ਪੰਮਾ,ਬਖਸੀਸ ਚੰਦ ਸਾਬਕਾ ਸਰਪੰਚ,ਯਾਦਵਿੰਦਰ ਸਿੰਘ ਸਾਬਕਾ ਪੰਚ, ਸਰਪੰਚ ਪਰਗਣ ਦਿਆਲ ਪੁਰ, ਗਿਆਨੀ ਸ਼ਿੰਗਾਰਾ ਸਿੰਘ,ਜਥੇਦਾਰ ਭੁੱਲਾ ਸਿੰਘ,ਗੁਦਾਵਰ ਸਾਹਨੀ,ਜਗਜੀਤ ਸਿੰਘ ਰਾਮਾ,ਬੂਟਾ ਸਿੰਘ, ਸੁਖਦੇਵ ਸਿੰਘ, ਅਜੈਬ ਸਿੰਘ,ਬਲਵੀਰ ਸਾਹਨੀ, ਹਰਜਿੰਦਰ ਸਿੰਘ,ਅਮਰਨਾਥ ਸਾਹਨੀ, ਰੂਪ ਲਾਲ,ਅਮਰੀਕ ਰਾਮਾ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ।
ਕੈਪਸ਼ਨ——ਪਿੰਡ ਸੇਲਕੀਆਣਾ ਵਿਖੇ ਨਵੀ ਬਣੀ ਪੰਚਾਇਤ ਦਾ ਸਨਮਾਨ ਕਰਦੇ ਹੋਏ ਪਤਵੰਤੇ।

LEAVE A REPLY

Please enter your comment!
Please enter your name here