ਖੁਸ਼ੀਆਂ ਦਾ ਬਣ ਕਾਰਣ ਧੀਆਂ।
ਮਾਂ ਦਾ ਸੀਨਾ ਠਾਰਣ ਧੀਆਂ।।

ਰੌਣਕ ਹੁੰਦੀਆਂ ਘਰ ਦੀ ਧੀਆਂ
ਨਾ ਕਿਸੇ ਤੋਂ ਡਰਦੀਆਂ ਧੀਆਂ।

ਪੁੱਤਾਂ ਤੋਂ ਨੇ ਵੱਧਕੇ ਧੀਆਂ।
ਪਿਆਰ ਲੈਂਦੀਆਂ ਰੱਜਕੇ ਧੀਆਂ।

ਦਾਤੇ ਦੀਆਂ ਰਹਿਮਤ ਧੀਆਂ
ਸੰਗ ਮਿਲਦੀਆਂ ਕਿਸਮਤ ਧੀਆਂ।

ਦੁੱਖੜੇ ਸਾਰੇ ਵੰਡਣ ਧੀਆਂ
ਨਾ ਮਾਪੇ ਨੂੰ ਭੰਡਣ ਧੀਆਂ।

ਪੁੱਤਾਂ ਵਾਂਗ ਕਮਾਵਣ ਧੀਆਂ
ਹੱਥ ਨਾਲ ਹੱਥ ਵਟਾਵਣ ਧੀਆਂ।

ਹੁੰਦੀਆਂ ਪਾਰ ਉਤਾਰਨ ਧੀਆਂ
ਫਿਰ ਵੀ ਲੋਕੀ ਮਾਰਨ ਧੀਆਂ।

ਸਿਰ ਦਾ ਤਾਜ ਬਣਾਓ ਧੀਆਂ।
ਕੁੱਖੀਂ ਨਾ ਮਰਵਾਓ ਧੀਆਂ।

LEAVE A REPLY

Please enter your comment!
Please enter your name here