ਡਾਕੂ —ਬਾਬਾ ਜੀ, ਸਾਡੀ ਬਹੁਤ ਹੀ ਮੰਦੀ ਹਾਲਤ ਆ, ਅਸੀ ਭੁਖੇ ਮਰ ਰਹੇ ਹਾ । ਸਾਡੇ ਕਾਰੋਬਾਰ ਵਿਚ ਬਹੁਤ ਮੰਦਾ ਆ ਗਿਆ ਹੈ । ਬਾਬਾ ===ਉਏ ਡਾਕੂ ਬਣ ਕੇ ਏਨੇ ਘਬਰਾਏ ਫਿਰਦੇ ਹੋ, ਡਾਕੂਆ ਦੇ ਹੌਸਲੇ ਬਹੁਤ ਬੁਲੰਦ ਹੁੰਦੇ ਹਨ । ਡਾਕੂ===ਬਾਬਾ ਜੀ, ਆਹ ਮੁਬਾਇਲ ਤੇ ਸੀ ਸੀ ਟੀ ਕੈਮਰੇ ਸਾਨੂੰ ਲੈ ਕੇ ਬਹਿ ਗਏ । ਜਦੋ ਕਿਤੇ ਵੀ ਅਸੀ ਡਾਕਾ ਮਾਰਦੇ ਹਾ . ਸਾਡੀ ਫੋਟੋ ਇਹਨਾ ਕੈਮਰਿਆ ਦੇ ਵਿਚ ਫੀਡ ਹੋ ਜਾਂਦੀ ਹੈ ।ਤੇ ਮੁਬਾਇਲ ਦੇ ਨਾਲ ਲੋਕ ਪੁਲਸ ਨੂੰ ਉਸੀ ਟਾਈਮ ਫੂਨ ਕਰ ਦਿੰਦੇ ਹਨ ।ਫੇਰ ਅਸੀ ਜਲਦੀ ਪਕੜੇ ਜਾਂਦੇ ਹਾ,ਬਾਬਾ ਜੀ ਅਸੀ ਬਹੁਤ ਦੁਖੀ ਹਾ । ਬਾਬਾ ===ਡਾਕੂਉ , ਤੁਸੀ ਹੋਰ ਕੋਈ ਕੰਮ ਕਰ ਲਵੋ ? ਡਾਕੂ===ਬਾਬਾ ਜੀ, ਅਸੀ ਪਿਉ ਬਾਬੇ ਤੋ ਪੇਸ਼ਾ ਵਰ ਡਾਕੂ ਹਾ । ਹੋਰ ਕੋਈ ਕੰਮ ਸਾਨੂੰ ਆਉਂਦਾ ਨਹੀ ਹੈ । ਬਾਬਾ ===ਵੇਖੋ ਮਿਤਰੋ, ਹੁਣ ਸਮਾਂ ਬਦਲ ਚੁੱਕਾ ਹੈ । ਹੁਣ ਘੋੜੀ ਤੇ ਬੰਦੂਕਾ ਦੇ ਨਾਲ ਡਾਕੇ ਮਾਰਨਾ ਬੀਤੇ ਸਮੇ ਦੀ ਬਾਤ ਰਹੀ ਗੲੀ ਹੈ । ਡਾਕੂ===ਬਾਬਾ ਜੀ, ਸਾਨੂੰ ਨਵੇ ਢੰਗ ਨਾਲ ਡਾਕੇ ਮਾਰਨ ਦਾ ਵਲ ਦੱਸੋ। ਬਾਬਾ ===ਸਾਰਾ ਦੇਸ਼ ਲੁੱਟਣ ਖੁਣੋ ਪਿਆ ਹੈ ਜਰਾ ਕੌ ਹਿੰਮਤ ਚਾਹੀਦੀ ਹੈ ਲੋਕਾ ਦੀ ਦੁਖਦੀ ਨਬਜ ਤੇ ਹੱਥ ਰੱਖਣਦੀ ਲੋੜ ਹੈ ।ਵੇਖੋ ਮੋਦੀ ਤੇ ਕੈਪਟਨ ਵੀ ਲੋਕਾ ਦੀ ਦੁਖਦੀ ਨਾੜ ਤੇ ਹੱਥ ਰੱਖ ਕੇ ਸਫਲ ਹੋਏ ਹਨ ।। ਡਾਕੂ ===ਉਹ ਕਿਵੇ ਬਾਬਾ ਜੀ? ਤਿੰਨੇ ਡਾਕੂ ਇਕੱਠੇ ਹੀ ਬੋਲ ਪਏ । ਬਾਬਾ ===ਵੇਖੋ ਮਿਤਰੋ, ਹੁਣ ਡਾਕੇ ਮਾਰ ਕੇ ਪੁਲਸ ਤੋ ਕੁਟ ਖਾਣ ਦਾ ਤੇ ਜੇਲ੍ਹਾ ਵਿਚ ਜਾਣ ਦਾ ਸਮਾ ਨਹੀ ਰਿਹਾ । ———–ਤੁਸੀ ਕੋਈ ਫਾਇਨਾਂਸ ਕੰਪਨੀ ਚਲਾ ਲਵੋ, ਲਾਟਰੀਆ ਪਾਉਣੀਆ ਸ਼ੁਰੂ ਕਰ ਦਿਉ, ਬਾਹਰਲੇ ਦੇਸ਼ਾ ਦੇ ਵਿਚ ਮੁੰਡੇ ਕੁੜੀਆ ਭੇਜਣੇ ਸ਼ੁਰੂ ਕਰ ਦਿਉ, ਹੱਥ ਵੇਖਣੇ ,ਟੇਵੇ ਲਾਉਣੇ ਜਨਮ ਕੁਡਲੀਆ ਬਣਾਉਣੀਆ ਸ਼ੁਰੂ ਕਰ ਦਿਉ। ਜਾ ਫੇਰ ਲੀਡਰ ਬਣ ਜਾਉ ।ਇਹ ਸਾਰੇ ਲੋਕ ਵੀ ਤਾ ਦਿਨੇ ਡਾਕੇ ਹੀ ਮਾਰਦੇ ਹਨ । ਡਾਕੂ ===ਬਾਬਾ ਜੀ, ੲਿਹ ਵੀ ਸਾਰੇ ਕੰਮ ਠੀਕ ਆ ।ਪ੍ਰੰਤੂ ਸਾਨੂੰ ਤੁਹਾਡੇ ਵਾਲਾ ਧੰਦਾ ਬਹੁਤ ਪਸੰਦ ਆ ।ਕੋਈ ਸਿਰਦਰਦੀ ਨਹੀ ਹੈ । ਬਾਬਾ ===ਮਿਤਰੋ ਠੀਕ ਹੈ, ਪਰੰਤੂ ਇਸ ਕਾਰੋਬਾਰ ਲਈ ਸਭ ਤੋ ਪਹਿਲਾ ਵਾਲ ਜਾ ਜੜਾਵਾ ਰੱਖਣੀਆ ਪੈਦੀਆ ਹਨ । ਉਝ ਤਾ ਬਣਾਉਟੀ ਵੀ ਮਿਲ ਜਾਂਦੀਆ ਹਨ । ਮੇਰਾ ਵੀ ਪਹਿਲਾ ਕੋਈ ਜੁਗਾੜ ਰੁਕ ਨਹੀ ਸੀ ਆਉਂਦਾ ।ਜਦੋ ਦਾ ਸਾਧ ਬਣ ਗਿਆ ਹਾ ਤੇ ਡੇਰਾ ਪਾ ਲਿਆ ਹੈ ।ਆਪੇ ਹੀ ਅੰਨੇ ਸ਼ਰਧਾਲੂ ਉਗਰਾਹੀ ਕਰਕੇ ਪੈਸੇ , ਦਾਣੇ , ਦੁਧ,ਘਿਓ ਲੲੀ ਆਉਂਦੇ ਨੇ ——–ਇਹਨਾ ਲੋਕਾ ਨੂੰ, ਬੱਸ ਨਰਕਾ, ਸਰਵਰਗਾ ਦੇ ਚੱਕਰ ਵਿਚ ਪਾ ਛੱਡੀਦਾ ਹੈ ।ਪੁਲਸ ਤੇ ਲੀਡਰ ਸਾਰੇ ਸਲਾਮਾ ਕਰਦੇ ਨੇ । ਡਾਕੂ ===ਅਸੀ ਤਾਂ ਹੁਣ ਤੱਕ ਐਵੇ ਮੂਰਖਾ ਵਾਗ ਕੁਟ ਹੀ ਖਾਦੇ ਰਹੇ ਬਾਬਾ ===ਮੈ ਵੀ ਚੋਰੀਆ ਕਰਕੇ ਜਨਾਨੀਆ ਨੂੰ ਛੇੜ ਕੇ ਬਥੇਰੀ ਕੁਟ ਖਾਦੀਆ ।ਮਿਤਰੋ ਢੱਕੀਆ ਹੀ ਰਹਿੰਣ ਦਿਉ । ਹੁਣ ਜਨਾਨੀਆ ਦੀ ਵੀ ਕੋਈ ਕਮੀ ਨਹੀ ਹੈ । ਬਹੁਤ ਮਾਲਸਾ ਕਰਦੀਆ ਹਨ । ਡਾਕੂ===ਬਾਬਾ ਜੀ ਮੁਕਦੀ ਗਲ, ਆਹ ਸਾਡੀਆ ਬੰਦੂਕਾ ਅੰਦਰ ਰੱਖ ਲਵੋ, ਸਾਨੂੰ ਚੋਲੇ ਲਿਆ ਕਿ ਦਿਉ, ਮਹੀਨਾ ਕੌ ਤੁਹਾਡੇ ਕੋਲੋ ਟਰੇਨਿੰਗ ਲੈ ਕੇ ਫੇਰ ਆਪਣਾ ਡੇਰਾ ਬਣਾ ਲਵਾਂਗੇ । ਬਾਬਾ ===ਹੁਣ ਆਪਾ ਪੈਗ ਸੈਗ ਲਾਉਂਦੇ ਹਾ। ਮੀਟ ਬਣਿਆ ਪਿਆ ਹੈ ਡਾਕੂ===ਬਾਬਾ ਜੀ, ਇਹ ਵੀ ਕੰਮ ਕਰ ਲੈਂਦੇ ਹੋ । ਹਾ ਸਭ ਡੱਡੀ ਮੱਛੀ ਹਜਮ ਏ। ਬਾਬਾ ===ਬੈਲ ਖੜਕਾਉਦਾ ਹੈ, ਦੋ ਚੇਲੇ ਭੱਜੇ ਆਉਂਦੇ ਹਨ । ਹੱਥ ਜੋੜ ਕੇ ਖਲੋਅ ਜਾਦੇ ਹਨ । ਚੇਲੇ ===ਕੀ ਹੁਕਮ ਬਾਬਾ ਜੀ? ਬਾਬਾ ===ਸਾਡਾ ਜੁਗਾੜ ਟੇਬਲ ਤੇ, ਏ,ਸੀ,ਕਮਰੇ ਵਿਚ ਫਿਟ ਕਰ ਦਿਉ । ਚੇਲੇ ===ਵਿਸਕੀ ,ਕਾਜੂ, ਗਿਰੀਆ, ਮੀਟ, ਤੇ ਮੱਛੀ ਤਲੀ,ਸਾਰਿਆ ਅੱਗੇ ਪਰੋਸ ਜਾਦੇ ਹਨ । ਬਾਬਾ ਤੇ ਡਾਕੂ ਪੈਗ ਸ਼ੁਰੂ ਕਰਕੇ ਜੋਰ ਦੀ ਠਾਹਕਾ ਮਾਰ ਕੇ ਹਸ ਪੈਦੇ ਹਨ । 

LEAVE A REPLY

Please enter your comment!
Please enter your name here