ਨਿਊਯਾਰਕ, (ਰਾਜ ਗੋਗਨਾ )— ਪੰਜਾਬੀ ਗਾਇਕ ਪ੍ਰਿੰਸ ਦੀਪ ਆਪਣਾ ਪਹਿਲਾ ਗੀਤ ਲੈ ਕੇ ਪੰਜਾਬੀਆਂ ਦੀ ਕਚਹਿਰੀ ਚੋਂ ਹਾਜ਼ਰ ਹੋ ਰਿਹਾ ਹੈ ,ਜੋ ਜਪਸ ਮਿਊਜ਼ਿਕ ਵੱਲੋਂ 26 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀ ਚੈਨਲਾਂ ਤੇ ਅਤੇ 25 ਫਰਵਰੀ ਨੂੰ ਯੂ- ਟਿਊਬ ਤੇ ਲੌਂਚ ਹੋ ਰਿਹਾ ਹੈ । ਗਾਇਕ ਪਿ੍ਰੰਸ ਦੀਪ ਨੇ ਸਮੂੰਹ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਆਸਟ੍ਰੇਲੀਆ ਦੇ ਚੇਅਰਮੈਨ ਅਸ਼ਵਨੀ ਕੁਮਾਰ ਬਾਵਾ ਨੇ ਸਾਡੇ ਪੱਤਰਕਾਰ ਨੂੰ ਦਿੱਤੀ ਉਹਨਾਂ ਆਪਣੇ ਭਾਈ ਪ੍ਰਿੰਸ ਨੂੰ ਉਹਨਾ ਦੇ ਗਾਣੇ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਪ੍ਰਿੰਸ ਵੱਲੋਂ ਜਪਸ ਮਿਊਜ਼ਿਕ ਕੰਪਨੀ, ਗੀਤਾ ਜ਼ੈਲਦਾਰ ਜੈਸਮੀਨ ਜੱਸੀ ਦੀਪ ਢਿੱਲੋਂ ਮਿਊਜ਼ਿਕ ਗੈਂਗ ਸਟੂਡੀਓਜ਼ ਲੇਖਕ ਗੁਰਿਕ ਮਾਂਗਟ ਦੇ ਵਿਸ਼ੇਸ਼ ਸਹਿਯੋਗ ਲਈ ਉਹਨਾਂ ਦਾ ਵੀ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here