ਰੱਬਾ ਸੁੱਖ- ਸ਼ਾਂਤੀ ਲਿਆਵੇ ਨਵਾਂ ਸਾਲ

ਦੁੱਖ – ਪੀੜਾਂ ਜੱਗ ਤੋਂ ਮਿਟਾਵੇ ਨਵਾਂ ਸਾਲ ।

ਭੁੱਖਿਆਂ ਨੂੰ ਅੰਨ ਮਿਲੇ , ਨੰਗੇ ਤਨ ਕੱਪੜਾ

ਚਿਹਰਿਆਂ ਤੇ ਹਾਸੇ ਸਜਾਵੇ ਨਵਾਂ ਸਾਲ ।

ਕਲਮਾਂ ਨੂੰ ਬਲ ਮਿਲੇ , ਖੇਤੀਂ ਹਰਿਆਲੀ

ਅੰਨ – ਧਨ ਕੋਠੀ ਭਰ ਜਾਵੇ ਨਵਾਂ ਸਾਲ ।

ਨੂੰਹਾਂ ਧੀਆਂ ਸੁਖੀ ਵੱਸਣ ਕਰਾਂ ਅਰਦਾਸ

ਆਸਾਂ ਨੂੰ ਬੂਰ ਨਿੱਤ ਪਾਵੇ ਨਵਾਂ ਸਾਲ ।

ਡੌਲਿਆਂ ‘ਚ ਜੋਰ ਰਹੇ , ਖੂਨ ‘ਚ ਰਵਾਨੀ

ਨਸ਼ਿਆਂ ਤੋਂ ਦੇਸ਼ ਨੂੰ ਬਚਾਵੇ ਨਵਾਂ ਸਾਲ ।

ਕੁਰਸੀ ਕਲੇਸ਼ ਬਣ ਪਾਵੇ ਨਾ ਕੋਈ ਪਾੜਾ

ਸੋਚਾਂ ਵਿੱਚ ਸਾਂਝ ਲਿਆਵੇ ਨਵਾਂ ਸਾਲ ।

LEAVE A REPLY

Please enter your comment!
Please enter your name here