ਨਿਊੁਯਾਰਕ, 13 ਮਾਰਚ ( ਰਾਜ ਗੋਗਨਾ )

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗੰਥੀ ਭਾਈ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
 ਗੁਰੂ ਨਾਨਕਸ਼ਾਹੀ ਕੈਲੰਡਰ ਅਤੇ ਸ਼ੀ੍ ਗੁਰੂ ਗੰ੍ਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਅਨੁਸਾਰ ਨਵਾ ਸਾਲ ਨਾਨਕਸ਼ਾਹੀ ਸੰਮਤ (550) ਦਿਨ ਬੁਧਵਾਰ 14 ਮਾਰਚ ਨੂੰ ਆ ਰਿਹਾ ਹੈ ਨਵੇ ਸਾਲ ਨੂੰ ਜੀ ਆਇਆ ਕਹਿਣ ਲਈ ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 13 ਮਾਰਚ ਦਿਨ ਮੰਗਲਵਾਰ ਨੂੰ ਸ਼ਾਮ 5 ਤੋ ਰਾਤ 12 ਵਜੇ ਤੱਕ ਵਿਸ਼ੇਸ਼ ਸਮਾਗਮ ਹੋਣਗੇ ਆਤਮ ਰਸ ਕੀਰਤਨ ਦਰਬਾਰ ਫੁੱਲਾ ਦੀ ਵਰਖਾ ਤੇ ਜ਼ੈਕਾਰਿਆ ਦੀ ਗੂੰਜ ਵਿੱਚ ਨਵੇ ਸਾਲ ਨੂੰ ਜੀ ਆਇਆ ਕਿਹਾ ਜਾਵੇਗਾ ਸੰਗਤੀ ਰੂਪ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਤੇ ਪੰਥ ਦੀ ਚੜਦੀ ਕਲਾ ਲਈ ਬੇਨਤੀ ਚੌਪਈ ਸਾਹਿਬ ਜੀ ਦੇ ਪਾਠ ਸਮੁੱਚੀ ਸੰਗਤ ਵਲੋ ਕੀਤੇ ਜਾਣਗੇ ਅਤੇ ਨਾਲ ਹੀ ਨਾਲ ਹੀ 14 ਮਾਰਚ ਨੂੰ ਨਵੇ ਮਹੀਨੇ ਚੇਤ ਦੀ ਸੰਗਰਾਦ ਦਾ ਦਿਹਾੜਾ  ਆ ਰਿਹਾ ਹੈ ਇਸਦੇ ਸੰਬੰਧ ਵਿੱਚ ਬੁਧਵਾਰ ਦੇ ਦਿਨ ਭਰ  ਦੇ ਦੀਵਾਨ ਹੋਣਗੇ ।ਨਵੇ ਸਾਲ ਨੂੰ ਜੀਆਇਆ ਕਹੀਏ ਤੇ ਗੁਰੂ ਗੋਬਿੰਦ ਸਿੰਘ ਜੀ ਦੀਆ ਖੁਸ਼ੀਆ ਪਾ੍ਪਤ ਕਰੀਏ ।

LEAVE A REPLY

Please enter your comment!
Please enter your name here