ਨਸ਼ੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹਨ । ਇਨ੍ਹਾਂ ਨੂੰ ਹੱਲ ਕਰਨਾ ਸਿਰਫ ਸਰਕਾਰਾਂ ਦਾ ਹੀ  ਨਹੀਂ ਸਾਡਾ ਆਮ ਜਨਤਾ ਦਾ ਵੀ ਫਰਜ ਬਣਦਾ ਹੈ ਤੇ ਨਸ਼ੇ ਰੋਕਣ ਚ ਆਮ ਜਨਤਾ  ਵੀ ਬਹੁਤ ਵੱਡਾ ਹਿੱਸਾ ਪਾ ਸਕਦੀ ਹੈ। ਇਹ ਦੋ ਤਰ੍ਹਾਂ  ਨਾਲ ਕਰ ਸਕਦੀ ਹੈ ਇੱਕ ਤਾਂ ਉਨ੍ਹਾਂ ਲੋਕਾਂ ਲਈ ਜੋ  ਨਸ਼ਾ ਨਹੀਂ ਕਰਦੇ ਨਾ ਹੀ  ਕਰਨ ਤੇ ਦੂਜਾ ਉਹ ਜੋ  ਕਰਨ ਲੱਗ ਪਏ ਉਹਨੂੰ ਕਿਵੇਂ ਰੋਕਣਾ ਹੈ । ਜ਼ਿਆਦਾਤਰ ਦੋਨਾਂ ਕੇਸਾਂ ਚ ਲਗਭਗ ਉਹੀ ਗੱਲ ਸਹਾਈ ਹੋ ਸਕਦੀਆਂ ਨੇ ਪਰ ਦੋਨਾਂ ਕੇਸਾਂ ਵਿੱਚ ਵਿਅਕਤੀ ਨੂੰ ਵੱਖਰੇ ਢੰਗ ਨਾਲ ਨਾਲ ਪੇਸ਼ ਆਇਆ ਜਾ ਜਾਵੇ ਕਿਉਂਕਿ ਇੱਕ ਵਿੱਚ ਮਰੀਜ਼ ਹੋਏਗਾ ਅਤੇ ਦੂਜੇ ਵਿੱਚ ਮਰੀਜ਼ ਬਣਨ ਤੋਂ ਰੋਕਣਾ ਹੈ ।ਅਸੀਂ ਇਹ ਕਰ ਸਕਦੇ ਹਾਂ ਕਿ ਘਰ ਚ ਅਜਿਹੇ ਹਾਲਾਤ ਨਾ ਬਣਨ ਦੇਈਏ ਜਿਸ ਨਾਲ ਕੋਈ ਵਿਅਕਤੀ ਚ ਪ੍ਰੇਸ਼ਾਨੀ ਵੱਲ  ਜਾਵੇ ਜਾਂ ਆਪਣੇ ਆਪ ਨੂੰ ਸਮਾਜ ਤੋਂ ਟੁੱਟਿਆ ਹੋਇਆ ਮਹਿਸੂਸ ਕਰੇ ਜਾਂ ਫਿਰ ਪੈਸੇ ਦੀ ਕਮੀ ਜੋ ਕਿ ਇੱਕ ਬਹੁਤ ਵੱਡਾ ਕਾਰਨ ਬਣਦੀ ਹੈ ਨਸ਼ਿਆਂ ਵੱਲ ਜਾਣ ਦਾ ਉਸ ਵੱਲ ਵੀ ਗੰਭੀਰਤਾ ਨਾਲ ਧਿਆਨ ਦਈਏ ਕੁਝ ਲੋਕ  ਫੈਸ਼ਨ ਪ੍ਰਸਤੀ ਦੇ ਤੌਰ ਤੇ ਵੀ ਨਸ਼ੇ ਕਰ ਲੱਗ ਜਾਂਦੇ ਹਨ ਤੇ ਉਹ ਵੀ ਰੋਕਣ  ਵੱਲ ਸਾਡਾ ਧਿਆਨ ਜਾਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ।ਪਰਿਵਾਰ ਨਾਲ ਵੱਧ ਤੋਂ ਵੱਧ ਬੈਠ ਕੇ ਸਮਾਂ ਬਿਤਾਉਣਾ ਚਾਹੀਦਾ ਹੈ ਜੇ ਮੁਸ਼ਕਿਲ ਹੈ ਤਾਂ ਇਸਦਾ ਹੱਲ ਕਰਨਾ ਚਾਹੀਦਾ । ਇਸ ਤੋਂ ਇਲਾਵਾ ਜੇਕਰ ਸਾਡੇ ਆਸੇ ਪਾਸੇ ਕੋਈ ਵੀ ਅਜਿਹੀ ਹਰਕਤ ਹੁੰਦੀ ਹੈ ਜਿਸਤੋਂ ਸਾਨੂੰ ਲਗਦਾ ਹੈ ਕਿ ਨਸ਼ਿਆਂ ਦਾ ਪਸਾਰਾ ਹੋ ਰਿਹਾ ਹੈ ਤਾਂ ਉਹਨਾਂ ਹਾਲਾਤਾਂ ਵਿੱਚ ਵੀ ਸਾਨੂੰ ਸੁਚੇਤ ਨਾਗਰਿਕ ਦੇ ਤੌਰ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।ਇਹ ਗੱਲਾਂ ਸਾਨੂੰ ਨਸ਼ਿਆਂ ਵਲ ਜਾਣ ਤੋਂ ਰੋਕ ਸਕਦੀਆਂ ਹਨ ਤੇ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ।
 

LEAVE A REPLY

Please enter your comment!
Please enter your name here