ਫਿਟਕਾਰ ਓਹਦੇ ਤੇ ਜਿਹੜਾ ਮਨਾਉ ਉਸ ਦਿਨ ਵੈਲੇਨਟਾਈਨ 
ਜਿਸ ਅਭਾਗੀ 14 ਨੇ ਸਾਥੋਂ ਖੋਹੇ ਸਾਡੇ ਜਵਾਨ 
ਭੁੱਲ ਇਹ ਵਾਕਾ ਜਿਹੜਾ ਉਸ ਦਿਨ ਨਾਚ ਤੇ ਗਾਣੇ ਗਾਊ 
ਉਹ ਵੀ ਹੋਊ ਆਤੰਕੀ ਜਿਹੜਾ ਵਾਕਾ ਇਹ ਭੁੱਲ ਜਾਊ 
ਫਿੱਟੇ ਮੂੰਹ ਆ ਓਹਨੂੰ ਜਿਹੜਾ ਭੁੱਲ ਜਾਉ ਇਹ ਚੇਹਰੇ 
ਮਰਜੇ ਡੁੱਬ ਕੇ ਉਹ ਰੱਬਾ ਜਿਹੜਾ ਉਸ ਦਿਨ ਜਸ਼ਨ ਮਨਾਊ
(ਨਹੀਓ ਪਾਕ ਪਾਕਿਸਤਾਨ )
ਨਾ ਆਖੋ ਪਾਕਿਸਤਾਨ ਓਹਨੂੰ ਜਿੱਥੇ ਵਸਦੇ ਨੇ ਸ਼ੈਤਾਨ 
ਇਨਸਾਨ ਨਹੀਂ ਵਸਦੇ ਜਿਥੇ ਹਰ ਉਹ ਥਾਂ ਹੁੰਦੀ ਸਮਸ਼ਾਨ 
ਪਾਕ ਦਾ ਮਤਲਬ ਨਹੀਂ ਪਤਾ ਫੇਰ ਰੱਖਿਆ ਕਿਊ ਇਹ ਨਾਮ 
ਜੇ ਕਰਨੇ ਕਾਰੇ ਮਾੜੇ ਸੀ ਉਤੋਂ ਬਣ ਆਉਂਦੇ ਹੈਵਾਨ 
ਲਾ ਮਨੁੱਖੀ ਚੇਹਰੇ ਰੱਖ ਲਏ ਤਰਾਂ ਤਰਾਂ ਦੇ ਨਾਮ  
ਦਿਲ ਵਿੱਚ ਰੱਖੀਆਂ ਛੁਰੀਆਂ ਓਹ ਨਾ ਦੇਖੇ ਅੱਲਾ ਜਾਨ ?
(ਇਕੋ ਦੇ ਦੇ ਅਧਿਕਾਰ )
ਖੋਲ ਪੈਰਾਂ ਵਿਚੋਂ ਬੇੜੀਆਂ ਵੇ ਕਰ ਦੇ ਅਜਾਦ 
ਸਾਡੇ ਮੋਦੀਆ ਵੇ ਸਾਨੂ ਵੀ ਫੜਾ ਦੇ ਹਥਿਆਰ 
ਕਾਹਨੂੰ ਮਰਦੇ ਨੇ ਫੌਜੀ ਸਾਡੀ ਰੱਖਿਆ ਲਈ ਕੱਲੇ 
ਆਮ ਜਨਤਾ ਨੂੰ ਦੱਸ ਤੂੰ ਚਲਾਉਣਾ ਹਰ ਔਜਾਰ 
ਸਾਨੂ ਭੇਜ ਦੇ ਤੂੰ ਸਾਰਿਆਂ ਨੂੰ ਫੌਜੀਆਂ ਦੇ ਨਾਲ 
ਅਸੀਂ ਨਾਲ ਲੜ ਓਹਨਾ ਦੇ ਮੁਕਾਈਏ ਹਰ ਮੱਕਾਰ 
ਓਥੇ ਲੜਦੇ ਸ਼ਹੀਦ ਚਾਹੁੰਦੇ ਹੋਣਾ ਮੋਦੀਆ ਵੇ 
ਹਰ ਹਿੰਦ ਦੇ ਨਿਵਾਸੀ ਨੂੰ ਇਹ ਦੇ ਦੇ ਅਧਿਕਾਰ

 ਸਾਡੇ ਹੌਸਲੇ ਤੇ ਰੱਖ ਐਤਬਾਰ ਮੋਦੀਆ ਵੇ 
ਨਹੀਓ ਮੌਤ ਤਕ ਅਸੀਂ ਕਦੇ ਬਣਦੇ ਗੱਦਾਰ 
ਸਾਡੀ ਮਰਦੇ ਵੀ ਹੋਣੀ ਇਕੋ ਦਿਲ ਵਿਚ ਰੀਝ 
ਉਹ ਰੀਝ ਪੂਰੀ ਕਰੇ ਸਾਡੀ ਹਰ ਸਰਕਾਰ 
 ਬਸ ਕਰਿਓ ਦੁਆ ਕੇ ਮਰ ਲਾਈਏ ਜੇ ਜਨਮ 
ਤਾਂ ਵੀ ਹਿੰਦ ਚ ਜਨਮ ਸਾਡਾ ਹੋਵੇ ਹਰ ਵਾਰ 
 ਹਰ ਵਾਰ ਅਸੀਂ ਐਵੇਂ ਹੁੰਦੇ ਰਹੀਏ ਵੇ ਸ਼ਹੀਦ 
ਸਾਡੇ ਹਿੰਦ ਨੂੰ ਜੋ ਵੇਖੇ ਹਰ ਭੁੰਨੀਏ ਗੱਦਾਰ 
          ਜੈ ਹਿੰਦ

LEAVE A REPLY

Please enter your comment!
Please enter your name here