ਛੱਡ ਗੋਰਿਆਂ ਦੀ ਝੇਲਣੀ ਨਵਾਬੀ ਓਏ ਪੰਜਾਬੀਆ
ਨਾ ਟੋਹਰ ਦੀ ਤੂੰ ਕਰ ਬਰਬਾਦੀ ਵੇ ਪੰਜਾਬੀਆ
ਨਹੀਂ ਬਣਦੀ ਓਏ ਸ਼ਾਨ ਤੇਰੀ ਡਾਲਰਾਂ ਦੇ ਨਾਲ
ਫੜ ਹੱਥ ਚ ਪੰਜਾਬੀ ਨੋਟ ਸਿਰੇ ਦੇ ਨਵਾਬੀਆ
ਨਹੀਂ ਸਜਦੇ ਓਏ ਡਾਲਰ ਪੰਜਾਬ ਵਿਚ ਸਾਡੇ
ਸਗੋਂ ਦੱਸ ਓਹਨਾ ਨੋਟ ਕਿਦਾਂ ਵਾਰੀਦੇ ਪੰਜਾਬੀਆ
ਦੱਸ ਕਿਦਾਂ ਨੋਟਾਂ ਦੀਆਂ ਹੁੰਦੀਆਂ ਬੌਛਾਰਾਂ
ਜਦੋਂ ਜਾਂਦਾ ਈ ਵਿਹਾਉਣ ਕੋਈ ਯਾਰ ਵੇ ਪੰਜਾਬੀਆ
ਨਾ ਬਣ ਓਹਨਾ ਗੋਰਿਆਂ ਦੇ ਵਰਗਾ ਫ਼ਿਰੰਗੀ
ਰਹਿ ਤੂੰ ਕਾਇਮ ਜਿਦਾਂ ਰਹਿੰਦਾ ਸੀ ਪੰਜਾਬ ਚ ਪੰਜਾਬੀਆ

LEAVE A REPLY

Please enter your comment!
Please enter your name here