ਸੁਣ ਕੌਣ ਆ ਖੁਦਾ ਉਹ
ਸਾਡਾ ਲੱਗਦਾ ਉਹ ਕੀ
ਕਿੰਨੇ ਓਹਦੇ ਐਹਸਾਨ
ਗਿਣ ਦੱਸ ਤਾਂ ਸਹੀ ਤੂੰ
ਕਿਦਾਂ ਬਣਾ ਇਨਸਾਨ
ਕੀਹਨੇ ਸਾਹ ਵਿੱਚ ਪਾਏ
ਕੀਹਨੇ ਮਾਰਨਾ ਈ ਤੈਨੂੰ
ਕੇਹੜਾ ਸਾਹਾਂ ਨੂੰ ਮੁਕਾਏ
ਹਰ ਵੇਲੇ ਜਿਹੜਾ ਨਾਲ
ਹਰ ਔਖ ਚੋ ਕਢਾਏ
ਬੇਬੇ ਬਾਪੂ ਆ ਜਾ ਹੋਰ
ਜਿਹੜਾ ਡੁੱਬੇ ਨੂੰ ਬਚਾਏ
ਜਦੋਂ ਮਰਦਾ ਤੂੰ ਦੱਸ
ਕੇਹੜਾ ਨਾਲ ਤੇਰੇ ਜਾਏ
ਜਦੋਂ ਜਾਂਦਾ ਸ਼ਮਸ਼ਾਨ
ਕੇਹੜਾ ਟਿੰਬੀ ਤੈਨੂੰ ਲਾਏ
ਇਹੋ ਜੱਗ ਨਹੀਂ ਆ ਯਾਰਾ ,
ਜਿਹੜਾ ਜਾਲਦਾ ਈ ਤੈਨੂੰ ?
ਕਦੇ ਦੇਖਿਆ ਕਿਸੇ ਨੂੰ
ਜਦੋਂ ਖੁਦਾ ਉਹ ਜਲਾਏ
ਓਏ ਜੀਹਨੇ ਸਾਜਿਆ ਈ ਤੈਨੂੰ
ਕਾਹਨੂੰ ਮਾਰਨਾ ਈ ਓਹਨੇ
ਓਹਤਾਂ ਰਾਖ ਨੂੰ ਵੀ ਤੇਰੀ ਕਦੇ ਜਾਇਆ ਨਾ ਗਵਾਏ
ਤੇਰੇ ਆਪਣੇ ਜਲਾਉਂਦੇ ਤੈਨੂੰ ਆਪ ਲਾਕੇ ਅੱਗ
ਉਹ ਬੇਗਾਨਾ ਹੋ ਵੀ ਅੱਗ ਤੇਰੀ ਬੁੱਲੇ ਨਾਲ ਬੁਝਾਏ

LEAVE A REPLY

Please enter your comment!
Please enter your name here