ਸ਼ੇਰਪੁਰ (ਹਰਜੀਤ ਕਾਤਿਲ ) ਬੇਗ਼ਮਪੁਰਾ ਚੈਰੀਟੇਬਲ ਟਰੱਸਟ, ਸ਼ੇਰਪੁਰ ਦੇ ਪ੍ਰਧਾਨ ਡਾ. ਸ਼ਮਸ਼ੇਰ ਸਿੰਘ ਬੱਧਣ ਅਤੇ ਸਮੂੰਹ ਪ੍ਰਬੰਧਕਾਂ ਵੱਲੋਂ ਸ਼ੇਰਪੁਰ ਵਿਖੇ ਨਾਇਬ ਤਹਿਸੀਲਦਾਰ ਦਿਲਬਾਗ ਸਿੰਘ ਦਾ ਸਮਾਜ ਨੂੰ ਸਹੀ ਸੇਧ ਦੇਣ ਅਤੇ ਸਰਕਾਰੀ ਕੰਮਾ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਬਦਲੇ ਵਿਸ਼ੇਸ਼ ਤੌਰ ‘ ਤੇ ਸਨਮਾਨ ਕੀਤਾ ਗਿਆ। ਜਿੱਥੇ ਤਹਿਸੀਲਦਾਰ ਨੇ ਆਪਣੇ ਕਾਰਜਕਾਲ ਦੌਰਾਨ ਹੋਰ ਵੀ ਵਧੀਆ ਸੇਵਾਵਾਂ ਦੇਣ ਦਾ ਭਰੋਸਾ ਦਿਵਾਇਆ ਉੱਥੇ ਬੇਗ਼ਮਪੁਰਾ ਚੈਰੀਟੇਬਲ ਟਰੱਸਟ ਦੇ ਸਮੂੰਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੀਤ ਪ੍ਰਧਾਨ ਹਰਜੀਤ ਕਾਤਿਲ , ਰਮੇਸ਼ ਕੁਮਾਰ ਗੁਪਤਾ ਵਕੀਲ, ਦੀਪਕ ਕੁਮਾਰ, ਸੁਖਮਿੰਦਰ ਸਿੰਘ ਹੇੜੀਕੇ , ਹੈਪੀ ਸਿੰਘ ਖੁਰਮੀ, ਪਰਮਿੰਦਰ ਸਿੰਘ ਬਦੇਸ਼ਾ, ਕੇਵਲ ਸਿੰਘ, ਆਦਿ ਹਾਜ਼ਰ ਸਨ।

NO COMMENTS

LEAVE A REPLY