ਅੱਜ ਮਿਤੀ 08.03.2019 ਨੂੰ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਸ਼ੁਭ ਅਵਸਰ ਤੇ ਅੰਤਰ-ਰਾਸ਼ਟਰੀ ਹਾਇਕੂ ਗਰੁੱਪ “ਪੰਜਾਬੀ ਹਾਇਕੂ ਰਿਸ਼ਮਾਂ” ਵਲੋਂ ਅਤੇ ਗੁਰੂ ਨਾਨਕ ਸੇਵਾ ਮਿਸ਼ਨ ਲੁਧਿਆਣਾ ਦੇ ਪੂਰਨ ਸਹਿਯੋਗ ਸਦਕਾ ਗੁਰੂ ਨਾਨਕ ਮਿਸ਼ਨ ਦਫ਼ਤਰ, ਗਿੱਲ ਰੋਡ ਲੁਧਿਆਣਾ ਵਿਖੇ ਪੁਸਤਕ “ਸੰਦਲੀ ਪੈੜਾਂ” (ਨਾਰੀ ਹਾਇਕੂ ਵਿਸ਼ੇਸ਼) ਦਾ ਲੋਕ ਅਰਪਣ ਕੀਤਾ ਗਿਆ।
ਗੁਰੂ ਨਾਨਕ ਸੇਵਾ ਮਿਸ਼ਨ ਲੁਧਿਆਣਾ ਦੇ ਦਫਤਰ ਵਿੱਚ ਹੋਏ ਛੋਟੇ ਪਰ ਭਾਵਪੂਰਤ ਸਮਾਗਮ ਦਾ ਆਰੰਭ ਮੂਲ ਮੰਤਰ ਦੇ ਜਾਪ ਤੋਂ ਹੋਇਆ
।ਸਭ ਤੋਂ ਪਹਿਲਾਂ ਇਸਤਰੀ ਲੇਖਕਾਂ ਨੇ ਆਪੋ ਆਪਣੀ ਜਾਣ ਪਹਿਚਾਣ ਕਰਵਾਈ ਕਿਉਂਕਿ ਅੰਤਰ-ਰਾਸ਼ਟਰੀ “ਪੰਜਾਬੀ ਹਾਇਕੂ ਰਿਸ਼ਮਾਂ” ਨਾਂ ਦਾ ਸ਼ੋਸ਼ਲ ਮੀਡੀਆ ਤੇ ਲੱਗਭਗ ਚਾਰ ਸਾਲ ਪਹਿਲਾਂ ਇਸ ਹਾਇਕੂ ਗਰੁੱਪ ਦਾ ਆਗਾਜ਼ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੀਕ ਸਭ ਹਾਇਕੂਕਾਰ ਇਸ ਗਰੁੱਪ ਵਿਚ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਰਹੇ ਸਨ, ਪਰ ਪਹਿਲਾਂ ਇਹ ਲੇਖਿਕਾਵਾਂ ਆਪਸ ਵਿੱਚ ਮਿਲੀਆਂ
ਨਹੀਂ ਸਨ। ਗਰੁੱਪ ਦੀਆਂ ਨਾਰੀ ਲੇਖਿਕਾਵਾਂ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਦੇਣਾ ਇਸ ਗਰੁੱਪ ਦੇ ਸੰਚਾਲਕ ਅਤੇ ਪੁਸਤਕ ਦੇ ਸੰਪਾਦਕ ਪਰਮਜੀਤ ਰਾਮਗੜ੍ਹੀਆ ਦੇ ਉੱਦਮ ਸਦਕਾ ਹੀ ਹੋ ਸਕਿਆ ਹੈ। ਸ.ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ਲੈਕਚਰ ਵਿੱਚ ਨਾਰੀ ਦਿਵਸ ਤੇ ਮੁਬਾਰਕ ਆਖਦਿਆਂ,ਨਾਰੀ ਨੂੰ ਸ਼ਬਦ-ਬਾਣ ਵਰਤਦੇ ਹੋਏ ਜ਼ੁਲਮ ਦਾ ਸਾਹਮਣਾ ਕਰਨ ਦਾ ਸੱਦਾ ਦਿੰਦੇ ਹੋਏ ਕਵਿਤਾ ਦੇ ਹਾਇਕੂ ਰੂਪ ਬਾਰੇ ਜਾਣਕਾਰੀ ਦਿੱਤੀ। ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਧਾਨ ਸ.ਸੁਰਿੰਦਰ ਸਿੰਘ ਚੌਹਾਨ ਜੀਂ ਨੇ ਮਿਸ਼ਨ ਦਾ ਉਦੇਸ਼,ਗਤੀਵਿਧੀਆਂ ਦੱਸਦੇ ਹੋਏ ਸਭ ਨੂੰ ਗੁਰੂ ਨਾਨਕ ਵਿਚਾਰਧਾਰਾ ਨਾਲ ਜੁੜਨ ਦਾ ਸੱਦਾ ਦਿੱਤਾ। ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਬੀਬੀ ਪਰਵਿੰਦਰ
ਕੌਰ ਨੇ ਬਾਖੂਬੀ ਨਿਭਾਈ । ਪੁਸਤਕ ਲੋਕ-ਅਰਪਣ ਕਰਨ ਉਪਰੰਤ ਗੁਰੂ ਨਾਨਕ ਸੇਵਾ ਮਿਸ਼ਨ ਵੱਲੋ ਸਭ ਲੇਖਿਕਾਵਾਂ ਦਾ ਸਨਮਾਨ ਦੋਸ਼ਾਲਾ ਅਤੇ ਸਨਮਾਨ-ਪੱਤਰ ਦੇ ਕੇ ਕੀਤਾ ਗਿਆ।
-੦-

LEAVE A REPLY

Please enter your comment!
Please enter your name here