ਨਿਊਯਾਰਕ

ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਪੂਰਬੀ ਨਦੀ ‘ਚ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਇਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਮੇਅਰ ਦਫਤਰ ਦੇ ਬੁਲਾਰੇ ਐਰਿਕ ਫੀਲੀਪਸ ਨੇ ਟਵਿੱਟਰ ‘ਤੇ ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 3 ਹੋਰ ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਬਚਾਅ ਕਿਸ਼ਤੀਆਂ ਨੂੰ ਇਕ ਬੇੜਾ ਜਿਊਂਦੇ ਬਚੇ ਲੋਕਾਂ ਦੀ ਤਲਾਸ਼ ਕਰ ਰਿਹਾ ਹੈ। ਟਵਿੱਟਰ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਇਕ ਲਾਲ ਹੈਲੀਕਾਪਟਰ ਤੇਜ਼ੀ ਨਾਲ ਪਾਣੀ ‘ਚ ਡਿੱਗਦਾ ਅਤੇ ਉਲਟਦਾ ਨਜ਼ਰ ਆ ਰਿਹਾ ਹੈ । ਸੰਘੀ ਹਵਾਈਬਾਜ਼ੀ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਯੂਰੋਕਾਪਟਰ ਏ. ਐੱਸ. 350 ਸਥਾਨਕ ਸਮੇਂ ਮੁਤਾਬਕ ਰਾਤ 7 ਵਜੇ ਦੇ ਥੋੜੀ ਦੇਰ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ‘ਚ ਕਿੰਨੇ ਕੁ ਲੋਕ ਸਵਾਰ ਸਨ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY

Please enter your comment!
Please enter your name here