ਨਿਊਯਾਰਕ( ਰਾਜ ਗੋਗਨਾ )—ਬੀਤੇ ਦਿਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਵਿਖੇਂ ਸਮੂੰਹ ਗੁਰੂ ਘਰਾਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਸਮੂੰਹ ਗੁਰੂ ਘਰਾਂ ਦੇ ਨੁਮਾਇੰਦਿਆਂ ਅਤੇ ਹੋਰ ਸਭਾਵਾਂ ਸੁਸਾਇਟੀਆਂ ਨੇ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਫੈਸਲਾ ਲਿਆ ਹੈ ਕਿ ਇਸ ਸਾਲ 32ਵੀਂ ਸਿੱਖ ਡੇਅ ਪਰੇਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਜੋ ਦੁਨੀਆ ਦੇ ਦਿਲ ਸਮਝੇ ਜਾਂਦੇ ਨਿਊਯਾਰਕ ਸ਼ਹਿਰ ਦੇ ਮਨਹਾਟਨ ਵਿਖੇਂ ਕੱਢੀ ਜਾਂਦੀ ਹੈ ਜਿਥੇ ਅਮਰੀਕਾ ਦੇ ਪੂਰੇ ਸੂਬਿਆਂ ਤੋਂ 40 ਤੋਂ 50 ਹਜ਼ਾਰ ਦੇ ਕਰੀਬ ਲੋਕ ਉਚੇਚੇ ਤੋਰ ਤੇ ਪੁੱਜਦੇ ਹਨ ਇਹ ਪਰੇਡ ਅਮਰੀਕਨ ਮੂਲ ਦੇ ਲੋਕਾਂ ਨੂੰ ਆਪਣੀ ਸਿੱਖੀ ਪਹਿਚਾਣ ਤੋਂ ਜਾਣੂ ਕਰਵਾਉਣ ਦੇ ਨਾਲ ਅਮਰੀਕਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆ ਸਿੱਖਿਆਵਾਂ ਸੰਬੰਧੀ ਜਾਣੂ ਕਰਵਾਇਆ ਜਾਵੇਗਾ ਹਰ ਸਾਲ ਦੀ ਤਰਾਂ ਇਸ ਸਾਲ ਕੱਢੀ ਜਾਂਦੀ ਇਹ ਵਿਸ਼ਾਲ ਸਿੱਖ ਡੇਅ ਪਰੇਡ ਜੋ ਇਸ ਸਾਲ 32 ਵੇਂ ਸਾਲ ਚ’ ਪ੍ਰਵੇਸ ਹੋਵੇਗੀ ਜੋ ਮਿੱਤੀ 27 ਅਪ੍ਰੈਲ ਨੂੰ ਕੱਢੀ ਜਾਵੇਗੀ ਜਿਸ ਵਿੱਚ ਨਿਊਯਾਰਕ ਸਿਟੀ ਦੇ ਸੈਨੇਟਰ ਅਤੇ ਕਈ ਕਾਂਗਰਸਮੈਨ ਵੀ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਦੇ ਹਨ। ਇਸ ਪਰੇਡ ਨੂੰ ਦੇਖਣ ਸੰਬੰਧੀ ਪੂਰੀ ਅਮਰੀਕਾ ਚ’ ਵੱਸਣ ਵਾਲੇ ਭਾਰਤੀਆ ਚ’ ਕਾਫ਼ੀ ਉਤਸ਼ਾਹ ਹੁੰਦਾ ਹੈ।

LEAVE A REPLY

Please enter your comment!
Please enter your name here