ਨਿਊਜਰਸੀ , 11 ਜੁਲਾਈ ( ਰਾਜ ਗੋਗਨਾ )—ਬੀਤੇ ਦਿਨ ਨਿਊਯਾਰਕ  ਕਿਯੂਨਜ ਐਸਟੋਰੀਆ ਇਲਾਕੇ  ਦੇ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਇਕ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ। ਨਿਊ ਯਾਰਕ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਨਾਮੀ ਵਿਅਕਤੀ  10 ਲੱਖ ਡਾਲਰ ਦੀ ਰਾਸ਼ੀ ਭਾਰਤ ਦੇ (ਲਗਭਗ 7 ਕਰੋੜ ਰੁਪਏ) ਦੀ ਉਸ ਨੇ ਲਾਟਰੀ ਜਿੱਤੀ ਹੈ। ਉਸ ਨੇ ਇਹ ਇਹ ਟਿਕਟ ਨਿਊ ਜਰਸੀ ਸੂਬੇ ਦੀ ਬਰਗਨ ਕਾਊਂਟੀ ਦੇ  ਸ਼ਹਿਰ ਬਰਗਨਫ਼ੀਲਡ `ਚ ਵਾਸਿ਼ੰਗਟਨ ਐਵੇਨਿਊ ਤੇ ਸਥਿੱਤ ਇੱਕ ਸੈਵਨ-ਇਲੈਵਨ ਨਾਮੀ ਫੂਡ ਸਟੋਰ ਤੋਂ ਖ਼ਰੀਦੀ ਸੀ। ਪ੍ਰਦੀਪ ਕੁਮਾਰ ਨਿਊਯਾਰਕ ਤੋਂ ਇਥੇ ਨਿਊਜਰਸੀ ਚ’  ਆਪਣੇ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਥੇ ਆਇਆ ਸੀ।

 ਅਤੇ ਉਸ ਨੇ ਸਕਰੈਚ ਨੰਬਰਾਂ ਵਾਲੀ ਇਹ ਲਾਟਰੀ ਖਰੀਦੀ ਤੇ ਉਸ ਨੇ ਸਟੋਰ ਤੇ ਹੀ ਸਕਰੈਚ ਕਰਨਾ ਸ਼ੁਰੂ ਕੀਤਾ ਤੇ ਦੇਖਿਆਂ ਕਿ ਉਸ ਨੂੰ ਇੰਨਾ ਵੱਡਾ ਿੲਨਾਮ ਜੈਕਪੋਟ ਲੱਗ ਗਿਆ ।

ਜਿਵੇਂ ਹੀ ਪ੍ਰਦੀਪ ਕੁਮਾਰ ਨੂੰ ਪਤਾ ਲੱਗਾ ਕਿ ਉਸ ਨੇ ਜੈਕਪੌਟ ਇਨਾਮ ਜਿੱਤ ਲਿਆ ਹੈ, ਤਾਂ ਪਹਿਲਾਂ ਤਾਂ ਉਸ ਨੂੰ  ਯਾਕੀਨ ਹੀ ਨਾ ਹੋਇਆ । ਫਿਰ ਬਾਅਦ `ਚ ਉਹ ਆਪਣੇ ਦੋ ਰਿਸਤੇਦਾਰਾਂ ਸਮੇਤ ਉਹ ਨਿਊ ਜਰਸੀ ਸੂਬੇ ਦੇ ਟ੍ਰੈਂਟਨ ਸ਼ਹਿਰ `ਚ  ਨਿਊਜਰਸੀ ਸਟੇਟ ਲਾਟਰੀ ਦੇ ਹੈੱਡ ਆਫ਼ਿਸ ਗਏ ਤੇ ਉੱਥੇ ਆਪਣੀ ਟਿਕਟ ਦੀ ਚੈਕਿੰਗ ਕਰਵਾ ਕੇ ਰਕਮ ਹਾਸਲ ਕੀਤੀ। ਲਾਟਰੀ ਵੇਚਣ ਵਾਲੇ ਸਟੋਰ ਮਾਲਿਕ ਨੂੰ ਵੀ ਨਿਊਜਰਸੀ ਸਟੇਟ ਲਾਟਰੀ ਉਸ ਦਾ ਬਣਦਾ ਕਮਿਸ਼ਨ ਮਿਲੇਗਾ।

LEAVE A REPLY

Please enter your comment!
Please enter your name here