ਆਕਲੈਂਡ

ਨਿਊਜ਼ੀਲੈਂਡ ‘ਚ ਇਕ ਭਾਰਤੀ ਵਿਅਕਤੀ ਨੂੰ 15 ਸਾਲਾ ਕੁੜੀ ਕੋਲੋਂ ਜਿਸਮਫਿਰੋਸ਼ੀ ਕਰਵਾਉਣ ਦੇ ਦੋਸ਼ ‘ਚ ਜੇਲ ਦੀ ਹਵਾ ਖਾਣੀ ਪਵੇਗੀ। ਜਾਣਕਾਰੀ ਮੁਤਾਬਕ 26 ਸਾਲਾ ਅਵਨੀਸ਼ ਸਹਿਗਲ ਨਾਂ ਦਾ ਇਹ ਭਾਰਤੀ ਵਿਅਕਤੀ ਇਕ ਔਰਤ ਕਸ਼ਮੀਰ ਲਤਾ ਨਾਲ ਸੰਪਰਕ ‘ਚ ਸੀ। ਉਹ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਸੀ। ਉਸ ਨੇ ਆਪਣੀ ਧੀ ਦੇ 15ਵੇਂ ਜਨਮ ਦਿਨ ‘ਤੇ ਉਸ ਨੂੰ ਜਿਸਮਫਿਰੋਸ਼ੀ ਦੀ ਦਲਦਲ ‘ਚ ਧੱਕ ਦਿੱਤਾ। ਅਦਾਲਤ ਨੇ ਅਵਨੀਸ਼ ‘ਤੇ ਦੋਸ਼ ਲਗਾਇਆ ਕਿ ਉਸ ਨੇ ਹੀ ਬੱਚੀ ਦੀ ਮਾਂ ਲਤਾ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ ਤਾਂ ਕਿ ਦੋਵੇਂ ਚੰਗਾ ਪੈਸਾ ਕਮਾ ਸਕਣ। 

PunjabKesari
ਜਾਣਕਾਰੀ ਮੁਤਾਬਕ ਆਕਲੈਂਡ ‘ਚ ਕੁੜੀ ਨੂੰ 1000 ਤੋਂ ਵਧੇਰੇ ਵਾਰ ਵੇਚਿਆ ਗਿਆ ਸੀ। ਅਦਾਲਤ ਨੇ ਅਵਨੀਸ਼ ਨੂੰ 4 ਸਾਲ ਅਤੇ 8 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਕਸ਼ਮੀਰ ਲਤਾ ਨੂੰ 6 ਸਾਲਾਂ ਦੀ ਸਜ਼ਾ ਸੁਣਾਈ। ਜਦੋਂ ਅਦਾਲਤ ਨੇ ਲਤਾ ਨੂੰ ਸਜ਼ਾ ਸੁਣਾਈ ਤਾਂ ਅਵਨੀਸ਼ ਆਪਣੇ ਬਚਾਅ ਲਈ ਅਦਾਲਤ ਅੱਗੇ ਮਿੰਨਤਾਂ ਕਰਨ ਲੱਗ ਗਿਆ ਪਰ ਅਦਾਲਤ ਨੇ ਦੋਹਾਂ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ। ਅਵਨੀਸ਼ ਨੂੰ ਆਕਲੈਂਡ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਭਾਰਤ ਭੱਜਣ ਦੀ ਫਿਰਾਕ ਵਿੱਚ ਸੀ।

 PunjabKesari
ਤੁਹਾਨੂੰ ਦੱਸ ਦਈਏ ਕਿ ਕਸ਼ਮੀਰ ਲਤਾ ਫਿਜ਼ੀ ਤੋਂ ਨਿਊਜ਼ੀਲੈਂਡ ਆਈ ਸੀ ਅਤੇ ਕੁੱਝ ਸਮਾਂ ਬਾਅਦ ਵੀਜ਼ਾ ਖਤਮ ਹੋਣ ਮਗਰੋਂ ਉਹ ਗੈਰ ਕਾਨੂੰਨੀ ਤੌਰ ‘ਤੇ ਇੱਥੇ ਰਹਿ ਰਹੀ ਸੀ। ਉਸ ਸਮੇਂ ਉਸ ਕੋਲ ਕੋਈ ਬੈਂਕ ਖਾਤਾ ਨਹੀਂ ਸੀ ਅਤੇ ਉਹ ਪੈਸੇ ਜਮ੍ਹਾਂ ਕਰਵਾਉਣ ਲਈ ਆਪਣੇ ਸਾਥੀ ਅਵੀਨਸ਼ ਸਹਿਗਲ ਦਾ ਬੈਂਕ ਖਾਤਾ ਵਰਤਦੀ ਸੀ।   ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਵਨੀਸ਼ ਸ਼ਹਿਗਲ ਅਤੇ ਕਸ਼ਮੀਰ ਲਤਾ ਵੱਲੋਂ ਇਕ ਵੈੱਬਸਾਈਟ ‘ਤੇ ਇਸ਼ਤਿਹਾਰ ਵੀ ਪਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਪੀੜਤ ਲੜਕੀ ਨੂੰ ਬਾਲਗ ਦਿਖਾਇਆ ਗਿਆ ਸੀ।

LEAVE A REPLY

Please enter your comment!
Please enter your name here