ਕਾਠਮੰਡੂ

ਪੱਛਮੀ ਨੇਪਾਲ ‘ਚ ਆਪਣੀ ਜੀਪ ‘ਚ ਕਥਿਤ ਤੌਰ ‘ਤੇ ਅੱਧਾ ਕਿਲੋ ਸੋਨਾ ਲਿਜਾਣ ਦੇ ਦੋਸ਼ ‘ਚ 2 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੇ ਜਿਤੇਂਦਰ ਸੈਨਿਕ ਤੇ ਸੁਰੇਸ਼ ਕੁਮਾਰ ਨੇਪਾਲ ਦੇ ਕੰਚਨਪੁਰ ਜ਼ਿਲੇ ਦੇ ਭੀਮਦਟਾ ਨਗਰਪਾਲਿਕਾ-10 ‘ਚ ਗੱਦਾਚੌਕੀ ਵਿਖੇ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਤੀ ਨੰਬਰ ਪਲੇਟ ਵਾਲੀ ਇਕ ਜੀਪ ‘ਚ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ। ਜਿਸ ਦੇ ਆਧਾਰ ‘ਤੇ ਇਸ ਜੀਪ ਨੂੰ ਰੋਕਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜ਼ਬਤ ਕੀਤੇ ਸੋਨੇ ਦੀ ਮਾਰਕੀਟ ‘ਚ ਕੀਮਤ 25 ਲੱਖ ਦੇ ਨੇੜੇ ਸੀ। ਕਸਟਮ ਦਫਤਰ ਦੇ ਸੀਨੀਅਰ ਅਧਿਕਾਰੀ ਮਦਨ ਦਹਲ ਨੇ ਕਿਹਾ ਕਿ ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਸੋਨਾ ਕਿਥੋਂ ਲਿਆਂਦਾ ਗਿਆ ਸੀ। ਉਨ੍ਹਾਂ ਨੇ ਇਕ ਹੋਰ ਬਿਆਨ ‘ਚ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿਸੇ ਵਪਾਰੀ ਦਾ ਸੀ ਜਾਂ ਕਿ ਇਸ ਦੀ ਤਸਕਰੀ ਕੀਤੀ ਜਾ ਰਹੀ ਸੀ।a

LEAVE A REPLY

Please enter your comment!
Please enter your name here