ਕਾਠਮੰਡੂ

ਨੇਪਾਲ ਦੇ ਪਹਾੜੀ ਜ਼ਿਲੇ ਮਿਆਗਦੀ ਦੇ ਦਾਨਾ ਪਿੰਡ ‘ਚ ਫਸੇ ਭਾਰਤੀ ਤੀਰਥ ਯਾਤਰੀਆਂ ਨੂੰ ਕੱਢ ਲਿਆ ਗਿਆ ਹੈ। ਭਾਰਤੀ ਦੂਤਘਰ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੁਕਤੀਨਾਥ ਮੰਦਿਰ ‘ਚ ਪੂਜਾ ਕਰਨ ਤੋਂ ਬਾਅਦ ਪਰਤ ਰਹੇ ਤੀਰਥ ਯਾਤਰੀ ਭਾਰੀ ਬਾਰਿਸ਼, ਜ਼ਮੀਨ ਖਿਸਕਣ ਤੇ ਅਚਾਨਕ ਆਈ ਹੜ੍ਹ ਕਾਰਨ ਦਾਨਾ ਪਿੰਡ ‘ਚ ਫੱਸ ਗਏ ਸਨ। ਇਨ੍ਹਾਂ ਤੀਰਥ ਯਾਤਰੀਆਂ ‘ਚ ਬੱਚੇ ਤੇ ਜ਼ਿਆਦਾਤਰ 70 ਸਾਲ ਤੋਂ ਵਧ ਉਮਰ ਦੇ ਬਜ਼ੁਰਗ ਸ਼ਾਮਲ ਸਨ। ਇਨ੍ਹਾਂ ਯਾਤਰੀਆਂ ‘ਚੋਂ ਜ਼ਿਆਦਾਤਰ ਤਾਮਿਲਨਾਡੂ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਤੇ ਮਹਾਰਾਸ਼ਟਰ ਦੇ ਸਨ। ਇਨ੍ਹਾਂ ‘ਚੋਂ ਕੁਝ ਭਾਰਤੀ ਮੂਲ ਦੇ ਵਿਦੇਸ਼ੀ ਵੀ ਸ਼ਾਮਲ ਸਨ। ਦੂਤਘਰ ਦੇ ਅਧਿਕਾਰੀ ਨੇ ਦੱਸਿਆ ਕਿ ਜਿਥੇ ਤੀਰਥ ਯਾਤਰੀ ਫਸੇ ਸਨ ਉਸ ਦੇ ਨੇੜੇ ਇਕ ਹੈਲੀਪੇਡ ਦਾ ਨਿਸ਼ਾਨ ਬਣਾਉਣ ਤੋਂ ਬਾਅਦ ਵੀਰਵਾਰ ਸਵੇਰੇ 18 ਉਡਾਣਾਂ ਭਰੀਆਂ ਗਈਆਂ। ਪੋਖਰਾ ਪਹੁੰਚਣ ਤੋਂ ਬਾਅਦ ਤੀਰਥ ਯਾਤਰੀਆਂ ਨੂੰ ਮੁਢਲੀ ਇਲਾਜ ਤੋਂ ਮੁਹੱਈਆ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਠਮੰਡੂ ਭੇਜ ਦਿੱਤਾ ਗਿਆ ਜਿਥੋਂ ਉਹ ਆਪਣੇ ਘਰ ਪਰਤ ਸਕਣਗੇ। ਮੁਕਤੀਨਾਥ ਮੰਦਿਰ ਹਿੰਦੁਆਂ ਤੇ ਬੌਧ ਦੋਹਾਂ ਲਈ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here