ਸੱਤਯੁਗ ਕਲ਼ਯੁਗ ਭੁੱਲਗੇ ਲੋਕੀ

ਨੈਟਯੁਗ ਜੱਗ ਤੇ ਛਾਇਆ

ਬਾਬਿਆਂ ਦੀ ਹੁਣ ਖ਼ਤਮ ਕਹਾਣੀ

ਗੂਗਲ ਬਾਬਾ ਆਇਆ

ਕਿਵੇਂ ਰੱਬ ਅਵਤਾਰ ਧਾਰੂ ਜਦੋਂ

ਹਿਡਨ ਕੈਮਰਾ ਲਾਇਆ

ਸਮਝਦਾਰ ਹੁਣ ਸਮਝ ਜਾਣਗੇ

ਕਿਸਨੇ ਭਰਮ ਫੈਲਾਇਆ

ਮਿਥਿਹਾਸੀ ਪਰਤਾਂ ਨੇ ਖੁਲ ਜਾਣਾ

ਟੁਟਣਾ ਜਾਲ ਵਿਛਾਇਆ

ਤਰਕ ਵਿਤਰਕੀ ਯੋਗਦਾਨ ਅੱਜ

ਆਮ ਲੋਕਾਂ ਨੇ ਪਾਇਆ

ਧਾਰਮਿਕ ਗੱਪ ਸਭ ਫੜੇ ਜਾਣਗੇ

ਨਵੇਂ ਯੁਗ ਦੀ ਮਾਇਆ

ਝੂੱਠਾ ਇਤਿਹਾਸ ਸੁਣਾ ਕੇ ਸਭ ਨੂੰ

ਲੋਟੂਆਂ ਨੇ ਭਰਮਾਇਆ

ਜੋਤਿਸ਼ ਤਾਂਤਰਿਕ ਵਿਦਿਆ ਵਾਲਾ

ਖਤਮ ਹੀ ਸਮਝੋ ਸਾਇਆ

ਭੂਤ ਪਰੇਤ ਜਿੰਨ ਚਲਹਿਡਿਆ ਨੂੰ

ਵੀਡੀਓ ਗੇਮਾਂ ਚ ਪਾਇਆ

ਕਰਾਮਾਤੀ ਹੈ ਨੈਟਯੁਗ ਬਿੰਦਰਾ

ਸੁੱਤਾ ਜੱਗ ਜਗਾਇਆ…

LEAVE A REPLY

Please enter your comment!
Please enter your name here