ਨਵੀਂ ਦਿੱਲੀ-  ਐਸੋਚੈਮ ਨੇ ਮੁਲਕ ”ਚ 500 ਅਤੇ 1000 ਦੀ ਕਰੰਸੀ ਵਾਲੇ ਨੋਟ ਬੰਦ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ”ਤੇ ਖੋਜ ਕੀਤੀ ਹੈ। ਸੰਸਥਾ ਨੇ ਅਪਣੀ ਇਸ ਖੋਜ ”ਚ ਕਿਹਾ ਹੈ ਕਿ ਨੋਟਬੰਦੀ ਨਾਲ ਭਾਵੇਂ ਨਕਦੀ ”ਚ ਮੌਜੂਦ ਕਾਲਾ ਧਨ ਖ਼ਤਮ ਹੋ ਗਿਆ ਪਰ ਇਸ ਨਾਲ ਗ਼ਲਤ ਤਰੀਕੇ ਨਾਲ ਕਮਾਈ ਕਰ ਕੇ ਇਕੱਠਾ ਕੀਤਾ ਸੋਨਾ ਅਤੇ ਰੀਅਲ ਅਸਟੇਟ ”ਤੇ ਜ਼ਿਆਦਾ ਅਸਰ ਨਹੀਂ ਪਏਗਾ।
ਇਹ ਵੀ ਕਿਹਾ ਗਿਆ ਹੈ ਕਿ ਵੱਡੇ ਨੋਟਾਂ ਨੂੰ ਬੰਦ ਕਰਨ ਨਾਲ ਭਵਿੱਖ ”ਚ ਬੇਨਾਮੀ ਜਾਇਦਾਦ ਨਾ ਪੈਦਾ ਹੋਣ ”ਤੇ ਰੋਕ ਨਹੀਂ ਲੱਗ ਸਕੇਗੀ। ਖੋਜ ”ਚ ਕਿਹਾ ਗਿਆ ਹੈ ਕਿ ਵੱਡੀ ਕਰੰਸੀ ਦੇ ਨੋਟ ਨਾਜਾਇਜ਼ ਐਲਾਨਣ ਨਾਲ ਜਮ੍ਹਾਂ ਕਾਲੇ ਧਨ ”ਤੇ ਕਾਰਵਾਈ ਹੁੰਦੀ ਹੈ ਪਰ ਭਵਿੱਖ ਦੇ ਕਾਲੇ ਧਨ ”ਤੇ ਰੋਕ ਨਹੀਂ ਲਗ ਸਕਦੀ।
ਭਵਿੱਖ ”ਚ ਕਾਲਾ ਧਨ ਪੈਦਾ ਨਾ ਹੋਵੇ ਇਸ ਲਈ ਜ਼ਮੀਨੀ ਲੈਣ ਦੇਣ ”ਤੇ ਸਟੈਂਪ ਡਿਊਟੀ ਘੱਟ ਕਰਨ, ਰੀਅਲ ਅਸਟੇਟ ”ਚ ਇਲੈਕਟ੍ਰਾਨਿਕ ਲੈਣ-ਦੇਣ ਵਰਗੇ ਸੁਧਾਰ ਲਿਆਂਦੇ ਜਾ ਸਕਦੇ ਹਨ। ਖੋਜ ”ਚ ਕਿਹਾ ਗਿਆ ਹੈ ਕਿ ਕਾਲੇ ਧਨ ਨੂੰ ਸਫ਼ੈਦ ਤੋਂ ਵਖਰਾ ਕਰਨਾ ਬੇਹੱਦ ਮੁਸ਼ਕਲ ਕੰਮ ਹੈ ਕਿਉਂਕਿ ਪਛਾਣ ਬਦਲਦੀ ਰਹਿੰਦੀ ਹੈ। ਕਿਸੇ ਚੀਜ਼ ਨੂੰ ਖਰੀਦਣ ”ਚ ਖ਼ਰਚ ਕੀਤਾ ਗਿਆ ਧਨ ਕਾਲਾ ਹੋ ਜਾਂਦਾ ਹੈ ਜੇ ਦੁਕਾਨਦਾਰ ਵਿਕਰੀ ਟੈਕਸ ਦਾ ਭੁਗਤਾਨ ਨਹੀਂ ਕਰਦਾ। ਜ਼ਿਆਦਾਤਰ ਖਰਚ ਬੇਨਾਮੀ ਜਾਇਦਾਦ ”ਚ ਹੁੰਦਾ ਹੈ, ਜੋ ਲੋਕਾਂ ਦੇ ਹੱਥ ”ਚ ਜਾਣ ”ਤੇ ਫਿਰ ਜਾਇਜ਼ ਆਮਦਨ ਬਣ ਜਾਂਦੀ ਹੈ। ਰੀਅਲ ਅਸਟੇਟ ਅਤੇ ਵਸਤੂ ਬਾਜ਼ਾਰ ”ਚ ਅਸਲੀ ਖਰੀਦਦਾਰ ਜਾਂ ਵੇਚਣ ਵਾਲਾ ਲੱਭ ਸਕਣਾ ਮੁਸ਼ਕਲ ਹੋ ਜਾਂਦਾ ਹੈ। ਐਸੋਚੈਮ ਨੇ ਕਿਹਾ ਕਿ ਅਣ-ਐਲਾਨੀ ਜਾਇਦਾਦ ਅਤੇ ਆਮਦਨ ਦੀ ਸਮੱਸਿਆ ਦੀ ਜੜ੍ਹ ਨੂੰ ਫੜਨਾ ਬੇਹੱਦ ਜ਼ਰੂਰੀ ਹੈ। ਸਰਕਾਰ ਨੂੰ ਬਾਜ਼ਾਰੀ ਕੀਮਤ ਦੇ ਵਿਚਕਾਰ ਅੰਤਰ ਨੂੰ ਘੱਟ ਕਰਨਾ ਚਾਹੀਦਾ ਹੈ ਤਾਕਿ ਬੇਨਾਮੀ ਲੈਣ-ਦੇਣ ਦਾ ਥਾਂ ਘੱਟ ਹੋਵੇ। ਖੋਜ ”ਚ ਕਿਹਾ ਗਿਆ ਹੈ ਕਿ ਬੰਦ ਕੀਤੀ ਗਈ ਕਰੰਸੀ ਦੇ ਪੂਰੇ ਵਾਪਸ ਬੈਂਕਿੰਗ ਪ੍ਰਣਾਲੀ ”ਚ ਵਾਪਸ ਆਉਣ ਦੀ ਸੰਭਾਵਨਾ, ਚਾਹੇ ਉਹ ਸਹੀ ਜਾਂ ਗਲਤ ਤਰੀਕੇ ਨਾਲ ਹੋਵੇ, ਤੋਂ ਪਤਾ ਲਗਦਾ ਹੈ ਕਿ ਨੋਟਬੰਦੀ ਨੇ ਗਲਤ ਤਰੀਕੇ ਨਾਲ ਕਮਾਈ ਗਈ ਨਕਦੀ ਪੂਰੀ ਤਰ੍ਹਾਂ ਸ਼ਾਇਦ ਖਤਮ ਨਾ ਹੋਵੇ। ਜੇ ਟੈਕਸ ਏਜੰਸੀਆਂ ਵੱਖ ਵੱਖ ਖਾਤਿਆਂ ਦੇ ਜ਼ਰੀਏ ਕੀਤੇ ਗਏ ਧਨ ਦੇ ਫ਼ਰਜ਼ੀਵਾੜੇ ਦਾ  ਪਤਾ ਲਗਾਉਣ ”ਚ ਨਾਕਾਮ ਰਹਿੰਦੀਆਂ ਹਨ ਤਾਂ ਖੋਜ ਸਹੀ ਸਾਬਤ ਹੋ ਸਕਦੀ ਹੈ।

NO COMMENTS

LEAVE A REPLY